ਬਦਲਦੇ ਮੌਸਮ ਕਾਰਨ ਤੇਜ਼ੀ ਨਾਲ ਝੜਨੇ ਸ਼ੁਰੂ ਹੋ ਗਏ ਤੁਹਾਡੇ ਵੀ ਵਾਲ? ਬਸ ਇਸ ਇਕ ਚੀਜ਼ ਦੀ ਕਰੋ ਵਰਤੋਂ
ਦੇਸ਼ ਦੇ ਕਈ ਹਿੱਸਿਆਂ ‘ਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਕਈ ਥਾਵਾਂ ‘ਤੇ ਸਵੇਰੇ ਅਤੇ ਸ਼ਾਮ ਨੂੰ ਹਲਕੀ ਠੰਡ ਹੈ ਤਾਂ ਕਈ ਇਲਾਕਿਆਂ ਚ ਹਲਕੀ ਬੂੰਦਾਂ ਬਾਂਦੀ ਹੋ ਰਹੀ ਹੈ। ਮੌਸਮ ਦੇ ਇਸ ਬਦਲਦੇ ਦੌਰ ਵਿੱਚ ਵਾਲਾਂ ਦਾ ਝੜਨਾ ਇਨ੍ਹੀਂ ਦਿਨੀਂ ਆਮ ਹੋ ਗਿਆ ਹੈ। ਇਸ ਦੇ ਨਾਲ ਹੀ ਜੇਕਰ ਵਾਲਾਂ ਦੇ ਝੜਨ ਦੀ ਇਸ ਸਮੱਸਿਆ ਦਾ ਸਹੀ ਢੰਗ ਨਾਲ ਧਿਆਨ ਨਾ ਰੱਖਿਆ ਗਿਆ ਤਾਂ ਇਹ ਭਵਿੱਖ ਵਿੱਚ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਵਾਲਾਂ ਦੀ ਦੇਖਭਾਲ ਕਿਵੇਂ ਕਰੀਏ?
ਜੇਕਰ ਬਦਲਦੇ ਮੌਸਮ ਕਾਰਨ ਤੁਹਾਡੇ ਵਾਲ ਤੇਜ਼ੀ ਨਾਲ ਝੜ ਰਹੇ ਹਨ ਤਾਂ ਇਸ ਤੋਂ ਨਿਜਾਤ ਪਾਉਣ ਲਈ ਕੁਝ ਸ਼ਾਨਦਾਰ ਘਰੇਲੂ ਨੁਸਖਿਆਂ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਜਿਨ੍ਹਾਂ ਚੋ ਇਕ ਅਸਾਂਨ ਨੁਸਖਾ ਹੇਠਾਂ ਦੱਸਿਆ ਗਿਆ ਹੈ
ਆਂਵਲਾ ਜੂਸ
ਜੇਕਰ ਤੁਹਾਡੇ ਵਾਲ ਝੜ ਰਹੇ ਹਨ ਤਾਂ ਤੁਸੀਂ ਆਂਵਲੇ ਦਾ ਰਸ ਵਾਲਾਂ ‘ਚ ਲਗਾ ਸਕਦੇ ਹੋ। ਇਹ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਵਾਲਾਂ ਨੂੰ ਕੁਦਰਤੀ ਤੌਰ ‘ਤੇ ਮਜ਼ਬੂਤ, ਸੰਘਣੇ ਅਤੇ ਚਮਕਦਾਰ ਬਣਾਉਂਦਾ ਹੈ।
ਆਂਵਲੇ ਦਾ ਜੂਸ ਕਿਵੇਂ ਲਗਾਇਆ ਜਾਵੇ?
ਆਂਵਲੇ ਦਾ ਰਸ ਵਾਲਾਂ ‘ਤੇ ਲਗਾਉਣ ਲਈ ਸਭ ਤੋਂ ਪਹਿਲਾਂ ਤਾਜ਼ੇ ਆਂਵਲੇ ਦਾ ਰਸ ਕੱਢ ਲਓ। ਹੁਣ ਇਸ ਨੂੰ ਆਪਣੇ ਸਿਰ ਦੀ ਚਮੜੀ ‘ਤੇ ਹੌਲੀ-ਹੌਲੀ ਮਾਲਿਸ਼ ਕਰੋ। ਹੁਣ ਇਸ ਨੂੰ ਅੱਧੇ ਘੰਟੇ ਲਈ ਸਿਰ ‘ਤੇ ਇਸੇ ਤਰ੍ਹਾਂ ਲਗਾ ਛੱਡ ਦਿਓ।ਕੁਝ ਦੇਰ ਬਾਅਦ ਹਲਕੇ ਸ਼ੈਂਪੂ ਨਾਲ ਸਿਰ ਧੋ ਲਓ। ਤੁਸੀਂ ਇਸ ਨੂੰ ਹਫਤੇ ‘ਚ ਦੋ ਵਾਰ ਲਗਾ ਸਕਦੇ ਹੋ। ਇਸ ਨੂੰ ਲਗਾਉਣ ਨਾਲ ਵਾਲ ਮਜ਼ਬੂਤ ਹੋਣ ਦੇ ਨਾਲ-ਨਾਲ ਸੰਘਣੇ ਵੀ ਹੋਣਗੇ।
ਡੋਨਾਲਡ ਟਰੰਪ ਦੀ ਵੱਡੀ ਕਾਰਵਾਈ, ਚਾਰ ਭਾਰਤੀ ਕੰਪਨੀਆਂ ‘ਤੇ ਲਗਾਈ ਪਾਬੰਦੀ, ਪੜੋ ਕਾਰਨ