ਚੈਂਪੀਅਨਜ਼ ਟਰਾਫੀ 2025: ਅੱਜ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਮੈਚ, ਰਾਵਲਪਿੰਡੀ ‘ਚ ਮੀਂਹ ਦੀ ਪੂਰੀ ਸੰਭਾਵਨਾ
ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਸੱਤਵਾਂ ਮੈਚ ਅੱਜ ਦੋ ਵਾਰ ਦੀ ਜੇਤੂ ਆਸਟਰੇਲੀਆ ਅਤੇ 1998 ਦੀ ਚੈਂਪੀਅਨ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਹੀ ਟੀਮਾਂ ਦੀ ਨਜ਼ਰ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣ ‘ਤੇ ਹੋਵੇਗੀ। ਮੈਚ ਰਾਵਲਪਿੰਡੀ ਸਟੇਡੀਅਮ ‘ਚ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਮੀਂਹ ਮੈਚ ਵਿੱਚ ਵਿਘਨ ਪਾ ਸਕਦਾ ਹੈ।
ਮੌਸਮ ਦੀ ਰਿਪੋਰਟ
ਮੀਂਹ ਕਾਰਨ ਮੰਗਲਵਾਰ ਨੂੰ ਆਸਟਰੇਲੀਆ-ਦੱਖਣੀ ਅਫਰੀਕਾ ਮੈਚ ਵਿੱਚ ਵਿਘਨ ਪੈ ਸਕਦਾ ਹੈ। ਇਸ ਦਿਨ ਇੱਥੇ ਮੀਂਹ ਦੀ ਸੰਭਾਵਨਾ 67% ਹੈ। ਸਾਰਾ ਦਿਨ ਬੱਦਲ ਛਾਏ ਰਹਿਣਗੇ ਅਤੇ ਗਰਮੀ ਨਹੀਂ ਹੋਵੇਗੀ। ਦੁਪਹਿਰ ਵੇਲੇ ਰੁਕ ਰੁਕ ਕੇ ਮੀਂਹ ਪੈ ਸਕਦਾ ਹੈ। ਤਾਪਮਾਨ 12 ਤੋਂ 19 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲੇਗੀ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਆਸਟਰੇਲੀਆ: ਸਟੀਵ ਸਮਿਥ (ਕਪਤਾਨ), ਮੈਥਿਊ ਸ਼ਾਰਟ, ਟ੍ਰੈਵਿਸ ਹੈੱਡ, ਮਾਰਨਸ ਲੈਬੁਸ਼ਗਨ, ਅਲੈਕਸ ਕੈਰੀ, ਜੋਸ਼ ਇੰਗਲਿਸ (ਵਿਕਟਕੀਪਰ), ਗਲੇਨ ਮੈਕਸਵੈੱਲ, ਬੇਨ ਡਵਾਰਸ਼ਾ, ਨਾਥਨ ਐਲਿਸ, ਸਪੈਂਸਰ ਜਾਨਸਨ ਅਤੇ ਐਡਮ ਜ਼ੈਂਪਾ।
ਦੱਖਣੀ ਅਫ਼ਰੀਕਾ: ਟੇਂਬਾ ਬਾਵੁਮਾ (ਕਪਤਾਨ), ਰਿਆਨ ਰਿਕੇਲਟਨ, ਹੈਨਰਿਕ ਕਲੇਸਨ (ਵਿਕੇਟ), ਰਾਸੀ ਵੈਨ ਡੇਰ ਡੁਸੇਨ, ਏਡੇਨ ਮਾਰਕਰਮ, ਡੇਵਿਡ ਮਿਲਰ, ਵੇਨ ਮੁਲਡਰ, ਮਾਰਕੋ ਯਾਨਸਨ, ਕਾਗਿਸੋ ਰਬਾਡਾ, ਕੇਸ਼ਵ ਮਹਾਰਾਜ, ਲੁੰਗੀ ਨਗਿਡੀ।
ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਦੀ ਸਜ਼ਾ ਦਾ ਐਲਾਨ ਅੱਜ