ਬੰਗਾਲ ਦੀ ਖਾੜੀ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 5.1 ਮਾਪੀ ਗਈ ਤੀਬਰਤਾ
ਬੰਗਾਲ ਦੀ ਖਾੜੀ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੈਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.1 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਇਕ ਅਧਿਕਾਰੀ ਮੁਤਾਬਕ ਭੂਚਾਲ ਮੰਗਲਵਾਰ ਸਵੇਰੇ 6.10 ਵਜੇ ਬੰਗਾਲ ਦੀ ਖਾੜੀ ‘ਚ ਆਇਆ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ।
ਪੁਰੀ ‘ਚ ਵੀ ਭੂਚਾਲ ਦੇ ਝਟਕੇ
ਇਸ ਦੇ ਨਾਲ ਹੀ ਉੜੀਸਾ ਦੇ ਪੁਰੀ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪੁਰੀ ਵਿੱਚ ਵੀ ਭੂਚਾਲ ਦੀ ਤੀਬਰਤਾ 5.1 ਸੀ। ਭੂਚਾਲ ਦਾ ਕੇਂਦਰ ਬੰਗਾਲ ਦੀ ਖਾੜੀ ਵਿੱਚ ਸਤ੍ਹਾ ਤੋਂ 91 ਕਿਲੋਮੀਟਰ ਹੇਠਾਂ ਸੀ। ਜੇਕਰ ਇਸ ਦਾ ਕੇਂਦਰ ਸਤ੍ਹਾ ਤੋਂ ਇੰਨਾ ਹੇਠਾਂ ਨਾ ਹੁੰਦਾ ਤਾਂ ਇਸ ਦਾ ਪ੍ਰਭਾਵ ਜ਼ਿਆਦਾ ਦਿਖਾਈ ਦੇ ਸਕਦਾ ਸੀ। ਪਿਛਲੇ ਕੁੱਝ ਦਿਨਾਂ ਵਿੱਚ ਹਿਮਾਲਿਆ ਦੇ ਆਸਪਾਸ ਅਤੇ ਬੰਗਾਲ ਦੀ ਖਾੜੀ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਭੂਚਾਲ ਦੇ ਅਜਿਹੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਵੀ ਇਸੇ ਤਰ੍ਹਾਂ ਦੇ ਝਟਕੇ ਮਹਿਸੂਸ ਕੀਤੇ ਗਏ।
ਵੱਡਾ ਪ੍ਰਸ਼ਾਸ਼ਨਿਕ ਫੇਰਬਦਲ : 8 ਆਈ.ਏ.ਐੱਸ.ਅਧਿਕਾਰੀਆਂ ਦੇ ਤਬਾਦਲੇ, ਵੇਖੋ ਸੂਚੀ