ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਕ ਹੋਰ ਮੀਲ ਦਾ ਪੱਥਰ ਹਾਸਲ ਕਰ ਲਿਆ ਹੈ। ਅੱਜ ਉਨ੍ਹਾਂ ਦੇ ਟਵਿੱਟਰ ਦੇ ਹੈਂਡਲ ਨੇ 70 ਮਿਲੀਅਨ ਯਾਨੀ 7 ਕਰੋੜ ਫਾਲੋਅਰਜ਼ ਦਾ ਅੰਕੜਾ ਪਾਰ ਕਰ ਲਿਆ ਹੈ। ਪੀਐੱਮ ਮੋਦੀ ਸੋਸ਼ਲ ਮੀਡੀਆ ’ਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਆਗੂਆਂ ’ਚੋਂ ਇਕ ਹਨ ਤੇ ਉਨ੍ਹਾਂ ਨੂੰ ਪਸੰਦ ਕਰਨ ਵਾਲਿਆਂ ਦੀ ਤਦਾਦ ਲਗਾਤਾਰ ਵੱਧਦੀ ਜਾ ਰਹੀ ਹੈ। ਪੀਐੱਮ ਮੋਦੀ ਨੇ ਟਵਿੱਟਰ ਦਾ ਇਸਤੇਮਾਲ 2009 ’ਚ ਸ਼ੁਰੂ ਕੀਤਾ ਸੀ, ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸੀ। 2010 ’ਚ ਉਨ੍ਹਾਂ ਦੇ ਇਕ ਲੱਖ ਫਾਲੋਅਰਜ਼ ਸੀ। ਨਵੰਬਰ 2011 ’ਚ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਚਾਰ ਲੱਖ ਤੱਕ ਪਹੁੰਚ ਗਈ ਸੀ।

ਪੀਐੱਮ ਮੋਦੀ ਆਪਣੇ ਫਾਲੋਅਰਜ਼ ਨਾਲ ਜੁੜਣ ਅਤੇ ਰਾਜਨੀਤਕ ਬਿਆਨ ਦੇਣ ਲਈ ਇਸ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਰਦੇ ਹਨ। ਆਪਣੇ ਫੇਸਬੁੱਕ ਪ੍ਰੋਫਾਈਲ ਅਤੇ ਯੂਟਿਊਬ ਚੈਨਲ ਦੇ ਨਾਲ, ਪੀਐੱਮ ਮੋਦੀ ਦੇ ਸੁਨੇਹੇ ਦਰਸ਼ਕਾਂ ਦੇ ਵਿੱਚ ਵੱਡੇ ਪੈਮਾਨੇ ਉੱਤੇ ਪਹੁੰਚਦੇ ਹਨ। ਉਨ੍ਹਾਂ ਨੇ ਸਵੱਛ ਭਾਰਤ ਅਭਿਆਨ, ਮਹਿਲਾਂ ਸੁਰੱਖਿਆ ਅਤੇ ਵੱਖ ਵੱਖ ਅਭਿਆਨ ਲਈ ਇਸ ਸੋਸ਼ਲ ਮੀਡਿਆ ਪਲੇਟਫਾਰਮ ਦਾ ਇਸਤੇਮਾਲ ਕੀਤਾ ਹੈ।









