Champions Trophy: ਨਿਊਜ਼ੀਲੈਂਡ ਨੇ ਬੰਗਲਾਦੇਸ਼ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫੈਸਲਾ, ਪਾਕਿਸਤਾਨ ਦੇ ਬਾਹਰ ਹੋਣ ਦਾ ਖਤਰਾ
ਨਵੀ ਦਿੱਲੀ : ਚੈਂਪੀਅਨਸ ਟਰਾਫੀ 2025 ਦਾ ਛੇਵਾਂ ਮੈਚ ਅੱਜ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਰਾਵਲਪਿੰਡੀ ਕ੍ਰਿਕਟ ਸਟੇਡੀਅਮ ‘ਚ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਜੇਕਰ ਨਿਊਜ਼ੀਲੈਂਡ ਅੱਜ ਜਿੱਤਦਾ ਹੈ ਤਾਂ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ।
ਕਪਤਾਨ ਮਿਸ਼ੇਲ ਸੈਂਟਨਰ ਨੇ ਕਿਹਾ
ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਕਿਹਾ, “ਅਸੀਂ ਪਹਿਲਾਂ ਗੇਂਦਬਾਜ਼ੀ ਕਰਾਂਗੇ। ਅਸੀਂ ਵੱਖ-ਵੱਖ ਮੈਦਾਨਾਂ ‘ਤੇ ਕਾਫੀ ਅਭਿਆਸ ਕੀਤਾ ਹੈ, ਪਰ ਇੱਥੇ ਥੋੜੀ ਤ੍ਰੇਲ ਪੈ ਸਕਦੀ ਹੈ। ਦੋ ਬਦਲਾਅ ਕੀਤੇ ਗਏ ਹਨ- ਨਾਥਨ ਸਮਿਥ ਦੀ ਜਗ੍ਹਾ ਕਾਇਲ ਜੈਮੀਸਨ ਅਤੇ ਰਚਿਨ ਰਵਿੰਦਰਾ ਦੀ ਵਾਪਸੀ ਹੋਈ ਹੈ।”
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਨਿਊਜ਼ੀਲੈਂਡ: ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਡੇਵੋਨ ਕੌਨਵੇ, ਕੇਨ ਵਿਲੀਅਮਸਨ, ਰਚਿਨ ਰਵਿੰਦਰਾ, ਟੌਮ ਲੈਥਮ (ਡਬਲਯੂ.ਕੇ.), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਮੈਟ ਹੈਨਰੀ, ਕਾਇਲ ਜੈਮੀਸਨ, ਵਿਲੀਅਮ ਓ’ਰੂਰਕੇ।
ਬੰਗਲਾਦੇਸ਼: ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਸੌਮਿਆ ਸਰਕਾਰ, ਤੰਜੀਦ ਹਸਨ, ਤੌਹੀਦ ਹਿਰਦੌਏ, ਮੁਸ਼ਫਿਕਰ ਰਹੀਮ, ਜ਼ਾਕਿਰ ਅਲੀ, ਮੇਹਦੀ ਹਸਨ ਮਿਰਾਜ, ਰਿਸ਼ਾਦ ਹੁਸੈਨ, ਤਨਜ਼ੀਮ ਹਸਨ ਸਾਕਿਬ, ਤਸਕੀਨ ਅਹਿਮਦ ਅਤੇ ਮੁਸਤਫਿਜ਼ੁਰ ਰਹਿਮਾਨ।









