ਮੁਕਤਸਰ ਦੇ ਨੌਜਵਾਨ ਦੀ ਕੈਨੇਡਾ ‘ਚ ਮੌ+ਤ, 14 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼

0
13

ਮੁਕਤਸਰ ਦੇ ਨੌਜਵਾਨ ਦੀ ਕੈਨੇਡਾ ‘ਚ ਮੌ+ਤ,14 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਵਸਨੀਕ ਹਰਮਨਜੋਤ ਸਿੰਘ (24) ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਰਮਨਜੋਤ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ 14 ਮਹੀਨੇ ਪਹਿਲਾਂ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਕਰਜ਼ਾ ਲੈ ਕੇ ਕੈਨੇਡਾ ਗਿਆ ਸੀ। ਹਰਮਨਜੋਤ ਦੇ ਪਿਤਾ ਗੁਰਸੇਵਕ ਸਿੰਘ ਦਾ ਕਈ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਹੁਣ ਘਰ ਵਿੱਚ ਸਿਰਫ਼ ਉਸਦੀ ਮਾਂ ਅਤੇ ਦਾਦੀ ਹੀ ਰਹਿ ਗਏ ਹਨ।

ਕੈਨੇਡਾ ਦੇ ਐਡਮਿੰਟਨ ‘ਚ ਰਹਿ ਰਿਹਾ ਸੀ ਹਰਮਨਜੋਤ

ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨਜੋਤ ਕੈਨੇਡਾ ਦੇ ਐਡਮਿੰਟਨ ‘ਚ ਰਹਿ ਰਿਹਾ ਸੀ। 21 ਫਰਵਰੀ ਦੀ ਦੁਪਹਿਰ ਨੂੰ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਚੰਗੇ ਭਵਿੱਖ ਦੀ ਆਸ ਵਿੱਚ ਪਰਿਵਾਰ ਨੇ ਕਰਜ਼ਾ ਚੁੱਕ ਕੇ ਹਰਮਨਜੋਤ ਨੂੰ ਕੈਨੇਡਾ ਭੇਜਿਆ ਸੀ। ਉਸਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਬਚਿਆ ਹੈ।

ਮਹਾਕੁੰਭ 2025: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਲਗਾਈ ਆਸਥਾ ਦੀ ਡੁਬਕੀ

LEAVE A REPLY

Please enter your comment!
Please enter your name here