ਜ਼ਿੰਦਗੀ ਦੀ ਜੰਗ ਹਾਰਿਆ 5 ਸਾਲਾਂ ਮਾਸੂਮ,ਖੇਡਦੇ ਸਮੇਂ ਬੋਰਵੈੱਲ ‘ਚ ਡਿੱਗਿਆ ਸੀ ਪ੍ਰਹਿਲਾਦ

0
7

ਜ਼ਿੰਦਗੀ ਦੀ ਜੰਗ ਹਾਰਿਆ 5 ਸਾਲਾਂ ਮਾਸੂਮ,ਖੇਡਦੇ ਸਮੇਂ ਬੋਰਵੈੱਲ ‘ਚ ਡਿੱਗਿਆ ਸੀ ਪ੍ਰਹਿਲਾਦ

ਰਾਜਸਥਾਨ ਦੇ ਝਾਲਾਵਾੜ ਦੇ ਡਗ ਥਾਣਾ ਖੇਤਰ ਦੇ ਪਾਡਲਾ ਪਿੰਡ ‘ਚ ਬੋਰਵੈੱਲ ‘ਚ ਫਸਿਆ 5 ਸਾਲਾ ਪ੍ਰਹਿਲਾਦ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਗਿਆ। ਸੋਮਵਾਰ ਸਵੇਰੇ ਕਰੀਬ 5 ਵਜੇ NDRF ਦੀ ਟੀਮ ਨੇ ਬੱਚੇ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲਿਜਾਇਆ ਗਿਆ। ਇੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੱਥਰੀਲਾ ਇਲਾਕਾ ਹੋਣ ਕਾਰਨ ਬਚਾਅ ਕਾਰਜਾਂ ‘ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਖੇਡਦੇ ਹੋਏ ਬੋਰਵੈੱਲ ‘ਚ ਡਿੱਗਿਆ ਸੀ ਪ੍ਰਹਿਲਾਦ

ਦੱਸ ਦਈਏ ਕਿ ਪ੍ਰਹਿਲਾਦ ਬਾਗੜੀ ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗ ਗਿਆ ਸੀ। ਬੱਚਾ ਬੋਰਵੈੱਲ ਨੂੰ ਢੱਕਣ ਲਈ ਰੱਖੇ ਪੱਥਰ ਸਮੇਤ ਹੀ ਹੇਠਾਂ ਡਿੱਗ ਗਿਆ ਸੀ। 3 ਦਿਨ ਪਹਿਲਾਂ ਸ਼ੁੱਕਰਵਾਰ ਨੂੰ ਹੀ ਖੇਤ ਵਿੱਚ ਇੱਕ ਬੋਰਵੈੱਲ ਪੁੱਟਿਆ ਗਿਆ ਸੀ। ਬੱਚਾ ਬੋਰਵੈੱਲ ਤੋਂ 30 ਫੁੱਟ ਹੇਠਾਂ ਫਸ ਗਿਆ। ਸੂਚਨਾ ਮਿਲਣ ‘ਤੇ ਥਾਣਾ ਸਦਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ। ਸ਼ੁਰੂ ਵਿੱਚ ਪ੍ਰਹਿਲਾਦ ਦੇ ਰੋਣ ਦੀ ਅਵਾਜ਼ ਸੁਣਾਈ ਦੇ ਰਹੀ ਸੀ। ਪਾਈਪਾਂ ਰਾਹੀਂ ਆਕਸੀਜਨ ਦਿੱਤੀ ਜਾ ਰਹੀ ਸੀ। ਪਹਿਲਾ ਬੱਚੇ ਨੂੰ ਦੇਸੀ ਜੁਗਾੜ ਯਾਨੀ ਕਿ ਇਕ ਰਿੰਗ ‘ਚ ਫਸਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਫਿਰ ਇਸ ਤੋਂ ਬਾਅਦ SDRF ਦੀ ਟੀਮ ਮੌਕੇ ‘ਤੇ ਪੁੱਜੀ। ਪਰ 13 ਘੰਟੇ ਤਕ ਚਲੇ ਰੈਸਕਿਊ ਅਪ੍ਰੇਸ਼ਨ ਦੇ ਬਾਅਦ ਅੱਜ ਬੱਚੇ ਨੂੰ ਮ੍ਰਿਤਕ ਹਾਲਤ ਚ ਬਾਹਰ ਕੱਢਿਆ ਗਿਆ।

ਸ਼ਿਵਰਾਜ ਚੌਹਾਨ ਤੋਂ ਬਾਅਦ ਹੁਣ ਸੁਨੀਲ ਜਾਖੜ ਨੂੰ ਮਿਲੀ ਜਹਾਜ਼ ਦੀ ਟੁੱਟੀ ਸੀਟ, ਡੀਜੀਸੀਏ ਨੂੰ ਕੀਤੀ ਸ਼ਿਕਾਇਤ

LEAVE A REPLY

Please enter your comment!
Please enter your name here