ਸ਼ਿਵਰਾਜ ਚੌਹਾਨ ਤੋਂ ਬਾਅਦ ਹੁਣ ਸੁਨੀਲ ਜਾਖੜ ਨੂੰ ਮਿਲੀ ਜਹਾਜ਼ ਦੀ ਟੁੱਟੀ ਸੀਟ, ਡੀਜੀਸੀਏ ਨੂੰ ਕੀਤੀ ਸ਼ਿਕਾਇਤ
ਚੰਡੀਗੜ੍ਹ, 24 ਫਰਵਰੀ : ਸ਼ਿਵਰਾਜ ਸਿੰਘ ਚੌਹਾਨ ਤੋਂ ਬਾਅਦ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਜਹਾਜ਼ ਦੀ ਟੁੱਟੀ ਹੋਈ ਸੀਟ ਮਿਲੀ, ਜਿਸ ਸਬੰਧੀ ਉਨ੍ਹਾਂ ਨੇ ਡੀਜੀਸੀਏ ਨੂੰ ਸ਼ਿਕਾਇਤ ਕੀਤੀ ਹੈ। ਇੰਡੀਗੋ ਏਅਰਲਾਈਨਜ਼ ਦੀ ਸੇਵਾ ‘ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਏਅਰਲਾਈਨ ਦੀ ਸਭ ਤੋਂ ਵੱਡੀ ਤਰਜੀਹ ਹੈ। ਜਾਖੜ ਨੇ ਸੋਸ਼ਲ ਮੀਡੀਆ ‘ਤੇ ਟੁੱਟੀਆਂ ਸੀਟਾਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਤੋਂ ਪਹਿਲਾਂ ਸ਼ਿਵਰਾਜ ਨੂੰ ਜਹਾਜ਼ ਦੀ ਟੁੱਟੀ ਹੋਈ ਸੀਟ ਮਿਲੀ ਸੀ।
ਟੁੱਟੀਆਂ ਸੀਟਾਂ ‘ਤੇ ਜਤਾਈ ਨਾਰਾਜ਼ਗੀ
ਪੰਜਾਬ ਭਾਜਪਾ ਪ੍ਰਧਾਨ ਜਾਖੜ ਨੇ 27 ਜਨਵਰੀ ਦੀ ਘਟਨਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵਰਾਜ ਸਿੰਘ ਜੀ ਨੇ ਵੀ ਫਲਾਈਟ ‘ਚ ਟੁੱਟੀਆਂ ਸੀਟਾਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਪਰ ਲੱਗਦਾ ਹੈ ਕਿ ਇਹ ਸਥਿਤੀ ਸਿਰਫ਼ ਏਅਰ ਇੰਡੀਆ ਤੱਕ ਹੀ ਸੀਮਤ ਨਹੀਂ ਹੈ। ਇੰਡੀਗੋ ਦਾ ਵੀ ਇਹੀ ਹਾਲ ਹੈ। ਫਲਾਈਟ ਵਿੱਚ ਕਈ ਸੀਟਾਂ ਦੇ ਕੁਸ਼ਨ ਢਿੱਲੇ ਹਨ। ਸੀਟਾਂ ਚੰਗੀਆਂ ਨਹੀਂ ਹਨ।
‘ਚਲਤਾ ਹੈ’ ਵਾਲਾ ਰਵੱਈਆ ਅਪਣਾਉਣ ਦਾ ਦੋਸ਼
ਉਨ੍ਹਾਂ ਅੱਗੇ ਕਿਹਾ ਕਿ “ਕੈਬਿਨ ਕਰੂ ਨੇ ਹਮੇਸ਼ਾ ਦੀ ਤਰ੍ਹਾਂ ਨਿਮਰ ਹੋਣ ਦੇ ਬਾਵਜੂਦ ਇਸ ਬਾਰੇ ਕੁਝ ਕਰਨ ਤੋਂ ਅਸਮਰੱਥਾ ਪ੍ਰਗਟਾਈ, ਜਦੋਂ ਕੈਬਿਨ ਕਰੂ ਨੂੰ ਇਨ੍ਹਾਂ ਟੁੱਟੀਆਂ ਸੀਟਾਂ ਬਾਰੇ ਸੂਚਿਤ ਕੀਤਾ ਗਿਆ ਤਾਂ ਉਨ੍ਹਾਂ ਨੇ ਏਅਰਲਾਈਨ ਦੀ ਵੈੱਬਸਾਈਟ ‘ਤੇ ਸ਼ਿਕਾਇਤ ਦਰਜ ਕਰਨ ਲਈ ਕਿਹਾ। ਜਾਖੜ ਨੇ ਇੰਡੀਗੋ ਅਤੇ ਏਅਰ ਇੰਡੀਆ ‘ਤੇ ‘ਚਲਤਾ ਹੈ’ ਵਾਲਾ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ ਅਤੇ ਡੀਜੀਸੀਏ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਇਹ ਪ੍ਰਮੁੱਖ ਏਅਰਲਾਈਨਾਂ ਸੁਰੱਖਿਆ ਮਾਪਦੰਡਾਂ ਨਾਲ ਸਮਝੌਤਾ ਨਾ ਕਰਨ।