ਨਿਊਯਾਰਕ ਤੋਂ ਦਿੱਲੀ ਆ ਰਹੀ ਅਮਰੀਕੀ ਫਲਾਈਟ ‘ਚ ਬੰਬ ਦੀ ਧਮਕੀ, 214 ਲੋਕ ਸਨ ਸਵਾਰ
ਨਿਊਯਾਰਕ ਤੋਂ ਦਿੱਲੀ ਆ ਰਹੀ ਅਮਰੀਕੀ ਏਅਰਲਾਈਨਜ਼ ਦੀ ਫਲਾਈਟ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਰੋਮ ਵੱਲ ਮੋੜ ਦਿੱਤਾ ਗਿਆ। ਜਾਂਚ ਤੋਂ ਬਾਅਦ ਉਸ ਨੂੰ ਦੁਬਾਰਾ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ। ਫਲਾਈਟ ‘ਚ 199 ਯਾਤਰੀ ਅਤੇ 15 ਕਰੂ ਮੈਂਬਰ ਮੌਜੂਦ ਸਨ। ਇਸ ਫਲਾਈਟ ਨੇ JFK ਤੋਂ ਰਾਤ 8:14 ਵਜੇ ਉਡਾਣ ਭਰੀ। ਕੈਸਪੀਅਨ ਸਾਗਰ ਦੇ ਉੱਪਰ ਉੱਡਦੇ ਸਮੇਂ, ਸੁਰੱਖਿਆ ਖਤਰੇ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਇਸਨੂੰ ਯੂਰਪ ਵੱਲ ਮੋੜ ਦਿੱਤਾ ਗਿਆ
ਏਅਰਲਾਈਨ ਵੱਲੋਂ ਬਿਆਨ ਜਾਰੀ
ਏਅਰਲਾਈਨ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਏਅਰਲਾਈਨਜ਼ ਨੇ ਬਿਆਨ ‘ਚ ਕਿਹਾ- “ਸੁਰੱਖਿਆ ਕਾਰਨਾਂ ਕਰਕੇ ਫਲਾਈਟ AA292 ਨੂੰ ਰੋਮ ਦੇ ਲਿਓਨਾਰਡੋ ਦਾ ਵਿੰਚੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰਿਆ ਗਿਆ।
ਅਸੀਂ ਸਥਾਨਕ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਜਾਂਚ ਵਿਚ ਸਭ ਕੁਝ ਸਹੀ ਪਾਇਆ ਗਿਆ। ਫਲਾਈਟ ਰਾਤ ਭਰ ਏਅਰਪੋਰਟ ‘ਤੇ ਰੁਕੇਗੀ। ਇਸ ਨੂੰ ਸਵੇਰੇ ਜਲਦੀ ਤੋਂ ਜਲਦੀ ਨਵੀਂ ਦਿੱਲੀ ਭੇਜ ਦਿੱਤਾ ਜਾਵੇਗਾ।