ਪੰਜਾਬੀ ਗਾਇਕ ਗੁਰੂ ਰੰਧਾਵਾ ਹਸਪਤਾਲ ‘ਚ ਦਾਖਲ, ਫਿਲਮ ਦੀ ਸ਼ੂਟਿੰਗ ਦੌਰਾਨ ਹੋਏ ਗੰਭੀਰ ਜ਼ਖਮੀ
ਪੰਜਾਬੀ ਗਾਇਕ-ਅਦਾਕਾਰ ਗੁਰੂ ਰੰਧਾਵਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ
ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਦੇ ਸਿਰ ਅਤੇ ਸਰੀਰ ‘ਤੇ ਕਈ ਥਾਵਾਂ ‘ਤੇ ਸੱਟਾਂ ਦੇ ਨਿਸ਼ਾਨ ਹਨ। ਉਨ੍ਹਾਂ ਨੂੰ ਇਹ ਸੱਟ ਆਉਣ ਵਾਲੀ ਫਿਲਮ ‘ਸ਼ੌਂਕੀ ਸਰਦਾਰ’ ਦੇ ਸੈੱਟ ‘ਤੇ ਲੱਗੀ ਜਦ ਉਹ ਇਕ ਐਕਸ਼ਨ ਸੀਨ ਸ਼ੂਟ ਕਰ ਰਹੇ ਸਨ।
ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸ਼ੇਅਰ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਸਪਤਾਲ ਦੇ ਬੈੱਡ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਸਲਾਮਤੀ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਿਹਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਜਿਸ ਚ ਉਨ੍ਹਾਂ ਲਿਖਿਆ ਕਿ “ਮੇਰਾ ਪਹਿਲਾ ਸਟੰਟ, ਮੇਰੀ ਪਹਿਲੀ ਸੱਟ, ਪਰ ਮੇਰਾ ਹੌਸਲਾ ਬਰਕਰਾਰ ਹੈ। ਫਿਲਮ ਸ਼ੌਂਕੀ ਸਰਦਾਰ ਦੇ ਸੈੱਟ ਤੋਂ ਇੱਕ ਯਾਦ। ਇਹ ਐਕਸ਼ਨ ਵਾਲਾ ਕੰਮ ਬਹੁਤ ਔਖਾ ਹੈ, ਪਰ ਮੈਂ ਆਪਣੇ ਦਰਸ਼ਕਾਂ ਲਈ ਸਖ਼ਤ ਮਿਹਨਤ ਕਰਾਂਗਾ।”
ਦੋ ਦਿਨਾਂ ਮੱਧ ਪ੍ਰਦੇਸ਼ ਦੇ ਦੌਰੇ ‘ਤੇ PM ਮੋਦੀ, ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਦਾ ਰੱਖਣਗੇ ਨੀਂਹ ਪੱਥਰ
ਇਸ ਖਬਰ ਦੇ ਸਾਹਮਣੇ ਆਉਣ ਨਾਲ ਕਈ ਮਸ਼ਹੂਰ ਹਸਤੀਆਂ, ਪ੍ਰਸ਼ੰਸਕ ਗੁਰੂ ਰੰਧਾਵਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ ਬਾਲੀਵੁਡ ਦੇ ਮੰਨੇ ਪ੍ਰਮੰਨੇ ਅਦਾਕਾਰ ਅਨੁਪਮ ਖੇਰ ਨੇ ਪੋਸਟ ਤੇ ਕੁਮੈਂਟ ਕੀਤਾ ਕਿ, “ਤੁਸੀਂ ਸਭ ਤੋਂ ਵਧੀਆ ਹੋ। ਜਲਦੀ ਠੀਕ ਹੋ ਜਾਓ।” ਇਸ ਦੇ ਨਾਲ ਹੀ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੇ ਲਿਖਿਆ, “ਜਲਦੀ ਠੀਕ ਹੋ ਜਾਓ।”