ਹਰਿਆਣਾ ਸਿਵਲ ਸਕੱਤਰੇਤ ਬਣੇਗਾ ਮਧੂ-ਮੱਖੀ ਮੁਕਤ ਜ਼ੋਨ, ਇਸ ਵਜਾ ਕਰ ਕੇ ਲਿਆ ਫੈਸਲਾ
ਚੰਡੀਗੜ੍ਹ, 22 ਫਰਵਰੀ : ਹਰਿਆਣਾ ਸਿਵਲ ਸਕੱਤਰੇਤ ਕੈਂਪਸ ਅਤੇ ਇਮਾਰਤ ਹੁਣ ਮਧੂਮੱਖੀ ਮੁਕਤ ਜ਼ੋਨ ਹੋਵੇਗੀ। 18 ਫਰਵਰੀ ਨੂੰ ਮਧੂ ਮੱਖੀ ਦੇ ਹਮਲੇ ਤੋਂ ਬਾਅਦ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਵਧੀਕ ਮੁੱਖ ਸਕੱਤਰ (ਏ. ਸੀ. ਐੱਸ.) ਖੇਤੀਬਾੜੀ ਰਾਜਾ ਸ਼ੇਖਰ ਕੁੰਡੂ ਨੂੰ ਸਕੱਤਰੇਤ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮਧੂਮੱਖੀਆਂ ਨੇ ਕਰ ਦਿੱਤਾ ਸੀ ਹਮਲਾ
ਦੱਸ ਦੇਈਏ ਕਿ 18 ਫਰਵਰੀ ਦੀ ਦੁਪਹਿਰ ਨੂੰ ਹਰਿਆਣਾ ਸਕੱਤਰੇਤ ਕੰਪਲੈਕਸ ‘ਚ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਪੂਰੇ ਸਕੱਤਰੇਤ ਵਿੱਚ ਹਫੜਾ-ਦਫੜੀ ਮੱਚ ਗਈ ਸੀ। ਇਸ ਦੌਰਾਨ ਵਿਧਾਨ ਸਭਾ ਸਪੀਕਰ ਦੇ ਸਿਆਸੀ ਸਕੱਤਰ ਨੂੰ ਮੱਖੀਆਂ ਨੇ ਡੰਗ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ। ਹੁਣ ਸ਼ਨੀਵਾਰ ਅਤੇ ਐਤਵਾਰ ਨੂੰ, ਖੇਤੀਬਾੜੀ ਵਿਭਾਗ ਦੀ ਟੀਮ ਪੂਰੇ ਕੈਂਪਸ ਵਿੱਚ ਮਧੂ-ਮੱਖੀਆਂ ਨੂੰ ਹਟਾਉਣ ਦਾ ਕੰਮ ਕਰੇਗੀ। ਤਾਂ ਜੋ ਸੋਮਵਾਰ ਨੂੰ ਕੈਂਪਸ ਨੂੰ ਮਧੂ-ਮੱਖੀ ਮੁਕਤ ਜ਼ੋਨ ਐਲਾਨਿਆ ਜਾ ਸਕੇ।