ਚੈਂਪੀਅਨਸ ਟਰਾਫੀ 2025: South ਅਫਰੀਕਾ ਨੇ ਅਫਗਾਨਿਸਤਾਨ ਖਿਲਾਫ ਜਿੱਤਿਆ ਟਾਸ
ਚੈਂਪੀਅਨਸ ਟਰਾਫੀ 2025 ਦਾ ਤੀਜਾ ਮੈਚ ਅੱਜ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਕਰਾਚੀ ਦੇ ਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਗਰੁੱਪ ਬੀ ਦੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਹੇਨਰਿਕ ਕਲਾਸੇਨ ਸੱਟ ਕਾਰਨ ਇਹ ਮੈਚ ਨਹੀਂ ਖੇਡ ਰਹੇ ਹਨ।
ਕਿਹੋ ਜਿਹਾ ਰਹੇਗਾ ਕਰਾਚੀ ਦਾ ਮੌਸਮ
ਅੱਜ ਅਫਗਾਨਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਚੈਂਪੀਅਨਸ ਟਰਾਫੀ ਦਾ ਮੈਚ ਕਰਾਚੀ ਵਿੱਚ ਹੋਣ ਜਾ ਰਿਹਾ ਹੈ, ਤਾਂ ਜੇਕਰ ਇੱਥੋਂ ਦੇ ਮੌਸਮ ਬਾਰੇ ਗੱਲ ਕਰੀਏ ਤਾਂ ਕਰਾਚੀ ‘ਚ ਅੱਜ ਦਿਨ ਭਰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ ਅਤੇ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਰਾਚੀ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਂਟੀਗਰੇਡ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਂਟੀਗਰੇਡ ਰਹਿਣ ਦੀ ਸੰਭਾਵਨਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11
ਦੱਖਣੀ ਅਫ਼ਰੀਕਾ: ਟੇਂਬਾ ਬਾਵੁਮਾ (ਕਪਤਾਨ), ਰਿਆਨ ਰਿਕੇਲਟਨ, ਟੋਨੀ ਡੀਜਾਰਜ, ਰਾਸੀ ਵੈਨ ਡੇਰ ਡੁਸਨ, ਏਡੇਨ ਮਾਰਕਰਮ, ਡੇਵਿਡ ਮਿਲਰ, ਵੇਨ ਮੁਲਡਰ, ਮਾਰਕੋ ਯੈਨਸਨ, ਕਾਗਿਸੋ ਰਬਾਡਾ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ।
ਅਫਗਾਨਿਸਤਾਨ: ਹਸ਼ਮਤੁੱਲਾ ਸ਼ਹੀਦੀ (ਕਪਤਾਨ), ਇਬਰਾਹਿਮ ਜ਼ਦਰਾਨ, ਰਹਿਮਾਨਉੱਲ੍ਹਾ ਗੁਰਬਾਜ਼, ਸਦੀਕੁੱਲਾ ਅਟਲ, ਰਹਿਮਤ ਸ਼ਾਹ, ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਗੁਲਬਦੀਨ ਨਾਇਬ, ਰਾਸ਼ਿਦ ਖਾਨ, ਨੂਰ ਅਹਿਮਦ ਅਤੇ ਫਜ਼ਲ-ਹੱਕ ਫਾਰੂਕੀ।