ਹੁੰਡਈ ਦੀਆਂ ਇਹ ਗੱਡੀਆਂ ਹੋਈਆਂ ਮਹਿੰਗੀਆਂ, 15000 ਰੁਪਏ ਤਕ ਵਧੀਆਂ ਕੀਮਤਾਂ
ਨਵੀ ਦਿੱਲੀ: ਗਾਹਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ Hyundai ਨੇ Grand i10 Nios ਅਤੇ Venue N Line ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਜੇਕਰ ਤੁਸੀਂ ਇਨ੍ਹਾਂ ‘ਚੋਂ ਕੋਈ ਵੀ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣ ਤੁਹਾਨੂੰ 15,200 ਰੁਪਏ ਤੱਕ ਵਾਧੂ ਖਰਚ ਕਰਨੇ ਪੈਣਗੇ। ਕੀਮਤਾਂ ਵਧਣ ਤੋਂ ਬਾਅਦ ਕੀ ਹਨ ਇਨ੍ਹਾਂ ਗੱਡੀਆਂ ਦੀਆਂ ਨਵੀਆਂ ਕੀਮਤਾਂ? ਆਓ ਜਾਣਦੇ ਹਾਂ।
Hyundai Grand i10 Nios ਦੀ ਕੀਮਤ
Hyundai ਦੀ ਇਹ ਹੈਚਬੈਕ ਪੰਜ ਵੱਖ-ਵੱਖ ਵੇਰੀਐਂਟਸ ‘ਚ ਵਿਕਰੀ ਲਈ ਉਪਲਬਧ ਹੈ, ਇਸ ਗੱਡੀ ਦੇ Sportz (O) ਵੇਰੀਐਂਟ ਨੂੰ ਛੱਡ ਕੇ ਬਾਕੀ ਸਾਰੇ ਵੇਰੀਐਂਟਸ ਦੀ ਕੀਮਤ ‘ਚ 15,200 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।ਕੀਮਤ ‘ਚ ਵਾਧੇ ਤੋਂ ਬਾਅਦ ਹੁਣ ਇਸ ਵਾਹਨ ਦੀ ਨਵੀਂ ਕੀਮਤ 5.98 ਲੱਖ ਰੁਪਏ (ਐਕਸ-ਸ਼ੋਰੂਮ) ਤੋਂ 8.62 ਲੱਖ ਰੁਪਏ (ਐਕਸ-ਸ਼ੋਰੂਮ) ਹੋ ਗਈ ਹੈ।
Hyundai Venue N Line ਦੀ ਕੀਮਤ
Hyundai ਦੀ ਇਸ SUV ਦੀ ਕੀਮਤ ‘ਚ 7 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ, ਹੁਣ ਇਸ ਗੱਡੀ ਦਾ ਬੇਸ ਵੇਰੀਐਂਟ ਤੁਹਾਨੂੰ 12 ਲੱਖ 14 ਹਜ਼ਾਰ ਰੁਪਏ (ਐਕਸ-ਸ਼ੋਰੂਮ) ‘ਚ ਮਿਲੇਗਾ ਜਦਕਿ ਟਾਪ ਮਾਡਲ 13 ਲੱਖ 96 ਹਜ਼ਾਰ ਰੁਪਏ (ਐਕਸ-ਸ਼ੋਰੂਮ) ‘ਚ ਉਪਲਬਧ ਹੋਵੇਗਾ।