ਕਿਸਾਨਾਂ ਦੀ 22 ਫਰਵਰੀ ਨੂੰ ਕੇਂਦਰ ਨਾਲ ਮੀਟਿੰਗ, 21 ਫਰਵਰੀ ਨੂੰ ਮਨਾਈ ਜਾਵੇਗੀ ਕਿਸਾਨ ਸ਼ੁਭਕਰਨ ਸਿੰਘ ਦੀ ਪਹਿਲੀ ਬਰਸੀ
ਚੰਡੀਗੜ੍ਹ, 20 ਫਰਵਰੀ: ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਚੰਡੀਗੜ੍ਹ ‘ਚ ਛੇਵੇਂ ਗੇੜ ਦੀ ਮੀਟਿੰਗ 22 ਫਰਵਰੀ ਨੂੰ ਸ਼ਾਮ 6 ਵਜੇ ਹੋਣ ਜਾ ਰਹੀ ਹੈ। ਇਸ ਮੀਟਿੰਗ ਸਬੰਧੀ ਕੇਂਦਰ ਸਰਕਾਰ ਵੱਲੋਂ ਅਧਿਕਾਰਤ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਲੋਕਾਂ ਤੋਂ ਸੁਝਾਅ ਲੈਣ ਦਾ ਫੈਸਲਾ ਕੀਤਾ ਹੈ। ਲੋਕ ਖਨੌਰੀ, ਸ਼ੰਭੂ ਜਾਂ ਰਤਨਪੁਰਾ ਮੋਰਚੇ ‘ਤੇ ਪਹੁੰਚ ਕੇ ਆਪਣੇ ਸੁਝਾਅ ਦੇ ਸਕਦੇ ਹਨ। ਇਸ ਤੋਂ ਇਲਾਵਾ ਮੇਲ ‘ਤੇ ਵੀ ਸੁਝਾਅ ਦਿੱਤੇ ਜਾ ਸਕਣਗੇ। ਅੱਜ (20 ਫਰਵਰੀ) ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੀਡੀਆ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਅਹਿਮ ਐਲਾਨ ਵੀ ਕਰਨਗੇ।
21 ਫਰਵਰੀ ਨੂੰ ਸ਼ਰਧਾਂਜਲੀ ਸਮਾਗਮ
ਦੱਸ ਦਈਏ ਕਿ ਅੰਦੋਲਨ ਵਿੱਚ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੀ ਪਹਿਲੀ ਬਰਸੀ 21 ਫਰਵਰੀ ਨੂੰ ਕਿਸਾਨਾਂ ਵੱਲੋਂ ਮਨਾਈ ਜਾ ਰਹੀ ਹੈ। ਇਸ ਦੌਰਾਨ ਸ਼ੁਭਕਰਨ ਦੇ ਪਿੰਡ ਬੱਲੋ (ਬਠਿੰਡਾ) ਅਤੇ ਤਿੰਨੋਂ ਬਾਰਡਰਾਂ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਏ ਜਾਣਗੇ। ਸ਼ੁਭਕਰਨ ਦੀ ਬਰਸੀ ਤੋਂ ਪਹਿਲਾਂ ਕਿਸਾਨਾਂ ਦਾ ਇੱਕ ਜਥਾ ਸਿਰਸਾ ਤੋਂ ਪੈਦਲ ਬੱਲੋ ਪਿੰਡ ਲਈ ਰਵਾਨਾ ਹੋਇਆ ਹੈ।
ਵਿੱਕੀ ਕੌਸ਼ਲ ਦੀ ਫਿਲਮ Chhava ਐਮਪੀ ‘ਚ ਹੋਈ ਟੈਕਸ ਫਰੀ, ਸ਼ਿਵਾਜੀ ਮਹਾਰਾਜ ਦੀ ਜਯੰਤੀ ਮੌਕੇ ਮੁੱਖ ਮੰਤਰੀ ਦਾ ਐਲਾਨ