ਅਮਰੀਕਾ ‘ਚ ਫਿਰ ਜਹਾਜ਼ ਹਾਦਸਾ, ਐਰੀਜ਼ੋਨਾ ‘ਚ ਦੋ ਛੋਟੇ ਜਹਾਜ਼ ਟਕਰਾਏ
ਅਮਰੀਕਾ ਵਿੱਚ ਇੱਕ ਵਾਰ ਫਿਰ ਜਹਾਜ਼ ਹਾਦਸਾ ਵਾਪਰਿਆ ਹੈ। ਇੱਥੇ ਦੱਖਣੀ ਐਰੀਜ਼ੋਨਾ ਵਿੱਚ ਦੋ ਛੋਟੇ ਜਹਾਜ਼ਾਂ ਦੀ ਟੱਕਰ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਜਹਾਜ਼ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਟਕਸਨ ਦੇ ਬਾਹਰ ਇੱਕ ਛੋਟੇ ਹਵਾਈ ਅੱਡੇ ‘ਤੇ ਹੋਇਆ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਜਾਂਚ ਕਰ ਰਿਹਾ ਹੈ। ਮਰਾਨਾ ਪੁਲਿਸ ਵਿਭਾਗ ਨੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।
ਅਮਰੀਕਾ ਵਿੱਚ ਹੋ ਰਹੇ ਨੇ ਲਗਾਤਾਰ ਜਹਾਜ਼ ਹਾਦਸੇ
ਦੱਸ ਦੇਈਏ ਕਿ ਦੱਖਣੀ ਐਰੀਜ਼ੋਨਾ ਜਹਾਜ਼ ਹਾਦਸੇ ਤੋਂ ਪਹਿਲਾਂ ਸਾਲ 2025 ਵਿੱਚ ਅਮਰੀਕਾ ਵਿੱਚ ਚਾਰ ਵੱਡੇ ਜਹਾਜ਼ ਹਾਦਸੇ ਹੋ ਚੁੱਕੇ ਹਨ। ਹਾਲ ਹੀ ਵਿੱਚ ਟੋਰਾਂਟੋ ਵਿੱਚ ਵੀ ਇੱਕ ਜਹਾਜ਼ ਹਾਦਸਾ ਹੋਇਆ ਸੀ। ਟੋਰਾਂਟੋ ‘ਚ ਲੈਂਡਿੰਗ ਦੌਰਾਨ ਜਹਾਜ਼ ਪਲਟ ਗਿਆ ਸੀ।