ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਰਿਹਾਇਸ਼ ਦੇ ਬਾਹਰ ਜਸ਼ਨ ਦਾ ਮਾਹੌਲ
ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਨਾਂ ਤੈਅ ਹੋ ਗਿਆ ਹੈ। ਸ਼ਾਲੀਮਾਰ ਬਾਗ ਦੀ ਵਿਧਾਇਕ ਰੇਖਾ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਹੋਵੇਗੀ। ਪਾਰਟੀ ਦੇ ਨਿਗਰਾਨ ਰਵੀਸ਼ੰਕਰ ਪ੍ਰਸਾਦ ਅਤੇ ਓਮ ਪ੍ਰਕਾਸ਼ ਧਨਖੜ ਨੇ ਵਿਧਾਇਕਾਂ ਨਾਲ ਇਕ-ਇਕ ਕਰਕੇ ਗੱਲਬਾਤ ਕੀਤੀ, ਫਿਰ ਰੇਖਾ ਗੁਪਤਾ ਦੇ ਨਾਂ ਦਾ ਐਲਾਨ ਕੀਤਾ। ਲੰਬੇ ਸਸਪੈਂਸ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ। ਬੀਜੇਪੀ 27 ਸਾਲਾਂ ਬਾਅਦ ਰਾਜਧਾਨੀ ਵਿੱਚ ਵਾਪਸ ਆਈ ਹੈ। ਦਿੱਲੀ ਦੀ ਨਵੀਂ ਮੁੱਖ ਮੰਤਰੀ ਰੇਖਾ ਗੁਪਤਾ ਦੀ ਰਿਹਾਇਸ਼ ਦੇ ਬਾਹਰ ਜਸ਼ਨ ਦਾ ਮਾਹੌਲ ਹੈ। ਲੱਡੂ ਵੀ ਵੰਡੇ ਗਏ।
ਹਰਿਆਣਾ ਸੀਐਮ ਨਾਇਬ ਸੈਣੀ ਨੇ ਦਿੱਤੀ ਵਧਾਈ
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਸੀਐਮ ਨਾਇਬ ਸੈਣੀ ਨੇ ਰੇਖਾ ਨੂੰ ਸੀਐਮ ਬਣਨ ‘ਤੇ ਵਧਾਈ ਦਿੱਤੀ ਹੈ। ਖੱਟਰ ਨੇ ਕਿਹਾ- “ਦਿੱਲੀ ‘ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਰੇਖਾ ਗੁਪਤਾ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ‘ਤੇ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ। ਮੈਨੂੰ ਪੂਰਾ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਤੁਹਾਡੀ ਯੋਗ ਅਗਵਾਈ ਵਿੱਚ ਦਿੱਲੀ ਦੀ ਡਬਲ ਇੰਜਣ ਵਾਲੀ ਸਰਕਾਰ ਚੰਗੇ ਸ਼ਾਸਨ ਅਤੇ ਸਰਵਪੱਖੀ ਵਿਕਾਸ ਦੇ ਨਵੇਂ ਰਿਕਾਰਡ ਕਾਇਮ ਕਰੇਗੀ।”