ਰਾਸ਼ਟਰਪਤੀ ਭਵਨ ਵਿੱਚ ਕਤਰ ਦੇ ਅਮੀਰ ਦਾ ਨਿੱਘਾ ਸਵਾਗਤ, ਹੈਦਰਾਬਾਦ ਹਾਊਸ ‘ਚ PM ਮੋਦੀ ਨਾਲ ਹੋਈ ਅਹਿਮ ਬੈਠਕ
ਨਵੀਂ ਦਿੱਲੀ ਵਿੱਚ ਹੈਦਰਾਬਾਦ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਤਰ ਦੇ ਅਮੀਰ ਤਮੀਮ ਬਿਨ ਹਮਦ ਅਲ ਥਾਨੀ ਵਿਚਕਾਰ ਮੀਟਿੰਗ ਹੋਈ। ਇਸ ਤੋਂ ਪਹਿਲਾਂ ਅਮੀਰ ਅਲ-ਥਾਨੀ ਕੱਲ੍ਹ ਯਾਨੀ 17 ਫਰਵਰੀ ਰਾਤ ਨੂੰ ਭਾਰਤ ਪਹੁੰਚੇ ਸਨ। ਪ੍ਰੋਟੋਕੋਲ ਨੂੰ ਤੋੜਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਕਤਰ ਦੇ ਅਮੀਰ ਦਾ ਸਵਾਗਤ ਕਰਨ ਲਈ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਇਸ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਮੌਜੂਦ ਸਨ। ਮੰਗਲਵਾਰ ਨੂੰ ਕਤਰ ਦੇ ਅਮੀਰ ਤਮੀਮ ਬਿਨ ਹਮਦ ਅਲ ਥਾਨੀ ਦਾ ਰਾਸ਼ਟਰਪਤੀ ਭਵਨ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਕਤਰ ਦੇ ਅਮੀਰ ਨੂੰ ਰਾਸ਼ਟਰਪਤੀ ਭਵਨ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ।
ਰਾਸ਼ਟਰਪਤੀ ਭਵਨ ਵਿੱਚ ਸਵਾਗਤ
ਅਮੀਰ ਅਲ ਥਾਨੀ ਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਭਵਨ ਵਿੱਚ ਸਵਾਗਤ ਕੀਤਾ। ਇਸ ਤੋਂ ਬਾਅਦ ਅਮੀਰ ਤਮੀਮ ਬਿਨ ਹਮਦ ਅਲ ਥਾਨੀ ਦੀ ਸਰਕਾਰ ਦੇ ਸੀਨੀਅਰ ਮੰਤਰੀਆਂ ਨਾਲ ਜਾਣ-ਪਛਾਣ ਕਰਵਾਈ ਗਈ। ਕਤਰ ਦੇ ਅਮੀਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ। ਰਾਸ਼ਟਰਪਤੀ ਭਵਨ ਵਿੱਚ ਕਤਰ ਦੇ ਅਮੀਰ ਦੇ ਸਨਮਾਨ ਵਿੱਚ ਦਾਅਵਤ ਦਾ ਆਯੋਜਨ ਵੀ ਕੀਤਾ ਜਾਵੇਗਾ। ਦੋਹਾਂ ਦੇਸ਼ਾਂ ਵਿਚਾਲੇ ਦੋ ਸਮਝੌਤਿਆਂ ‘ਤੇ ਵੀ ਦਸਤਖਤ ਕੀਤੇ ਗਏ ਹਨ। ਇਸ ਦੌਰਾਨ ਭਾਰਤ ਦੇ ਵਣਜ ਮੰਤਰੀ ਪੀਯੂਸ਼ ਗੋਇਲ ਅਤੇ ਕਤਰ ਦੇ ਵਣਜ ਅਤੇ ਉਦਯੋਗ ਮੰਤਰੀ ਸ਼ੇਖ ਫੈਜ਼ਲ ਬਿਨ ਥਾਨੀ ਵੀ ਮੌਜੂਦ ਸਨ। ਇਹ ਸਮਝੌਤਿਆਂ ਦਾ ਸਬੰਧ ਦੋਹਾਂ ਦੇਸ਼ਾਂ ਦਰਮਿਆਨ ਸਾਂਝੇ ਵਪਾਰ ਨਾਲ ਹੈ।
ਕੋਲੈਸਟ੍ਰੋਲ ਵਧਣ ‘ਤੇ ਸਰੀਰ ‘ਚ ਦਿਖਾਈ ਦਿੰਦੇ ਹਨ ਇਹ ਲੱਛਣ, ਤੁਰੰਤ ਹੋ ਜਾਓ Alert