ਪੋਪ ਫਰਾਂਸਿਸ ਦੀ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ
ਈਸਾਈ ਧਰਮਗੁਰੂ ਪੋਪ ਫਰਾਂਸਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੋਪ ਫਰਾਂਸਿਸ ਨੂੰ ਰੋਮ ਦੇ ਜੇਮਲੀ ਪੋਲੀਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ ਹੈ। 88 ਸਾਲਾ ਪੋਪ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਵੈਟੀਕਨ ਨੇ ਦੱਸਿਆ ਕਿ ਪੋਪ ਫਰਾਂਸਿਸ ਨੂੰ ਬ੍ਰੌਨਕਾਈਟਸ ਦੇ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੇ ਕੁਝ ਜ਼ਰੂਰੀ ਜਾਂਚ ਟੈਸਟ ਵੀ ਕੀਤੇ ਜਾਣਗੇ।
ਹਸਪਤਾਲ ਜਾਣ ਤੋਂ ਪਹਿਲਾਂ ਵੀ ਪੋਪ ਨੇ ਲੋਕਾਂ ਨਾਲ ਕੀਤੀ ਮੁਲਾਕਾਤ
ਫ੍ਰਾਂਸਿਸ ਨੂੰ ਪਿਛਲੇ ਵੀਰਵਾਰ ਨੂੰ ਬ੍ਰੌਨਕਾਈਟਿਸ ਬਾਰੇ ਪਤਾ ਲੱਗਾ ਸੀ, ਪਰ ਓਨਾ ਨੇ ਆਪਣੇ ਵੈਟੀਕਨ ਹੋਟਲ ਸੁਇਟ ਵਿੱਚ ਰੋਜ਼ਾਨਾ ਲੋਕਾਂ ਨੂੰ ਸੰਬੋਧਨ ਕਰਨਾ ਅਤੇ ਦਰਸ਼ਨ ਦੇਣਾ ਜਾਰੀ ਰੱਖਿਆ। ਪਿਛਲੇ ਐਤਵਾਰ ਪੋਪ ਨੇ ਇੱਕ ਵੱਡੇ ਇਕੱਠ ਦੀ ਪ੍ਰਧਾਨਗੀ ਕੀਤੀ। ਹਾਲਾਂਕਿ, ਉਨ੍ਹਾਂ ਨੇ ਆਪਣਾ ਭਾਸ਼ਣ ਇੱਕ ਸਹਾਇਕ ਨੂੰ ਪੜ੍ਹਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਸ਼ੁੱਕਰਵਾਰ ਨੂੰ ਵੀ ਪੋਪ ਨੇ ਹਸਪਤਾਲ ਜਾਣ ਤੋਂ ਪਹਿਲਾਂ ਕੁਝ ਲੋਕਾਂ ਨਾਲ ਮੁਲਾਕਾਤ ਕੀਤੀ।
AICC ਨੇ ਰਜਨੀ ਪਾਟਿਲ ਨੂੰ ਲਾਇਆ ਹਿਮਾਚਲ ਕਾਂਗਰਸ ਦਾ ਨਵਾਂ ਇੰਚਾਰਜ, CM ਸੁੱਖੂ ਨੇ ਦਿੱਤੀ ਵਧਾਈ