ਕਾਂਗਰਸ ਪ੍ਰਧਾਨ ਨੇ ਪਾਰਟੀ ਸੰਗਠਨ ‘ਚ ਕੀਤਾ ਵੱਡਾ ਫੇਰਬਦਲ; ਭੂਪੇਸ਼ ਬਘੇਲ ਪੰਜਾਬ ਕਾਂਗਰਸ ਦੇ ਨਵੇਂ ਜਨਰਲ ਸਕੱਤਰ ਨਿਯੁਕਤ
ਚੰਡੀਗੜ੍ਹ, 15 ਫਰਵਰੀ : ਕਾਂਗਰਸ ਪ੍ਰਧਾਨ ਨੇ ਪਾਰਟੀ ਸੰਗਠਨ ਵਿਚ ਵੱਡਾ ਫੇਰਬਦਲ ਕੀਤਾ ਹੈ ਅਤੇ ਕਈ ਰਾਜਾਂ ਲਈ ਨਵੇਂ ਇੰਚਾਰਜ ਨਿਯੁਕਤ ਕੀਤੇ ਹਨ। ਇਸ ਵਿੱਚ ਸਭ ਤੋਂ ਅਹਿਮ ਫੈਸਲਾ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕਰਨ ਦਾ ਹੈ। ਇਹ ਜਾਣਕਾਰੀ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਦਿੱਤੀ ਗਈ।
ਰਾਜਾ ਵੜਿੰਗ ਨੇ ਨਵ-ਨਿਯੁਕਤ ਜਨਰਲ ਸਕੱਤਰ ਨੂੰ ਦਿੱਤੀ ਵਧਾਈ
ਜਿਸ ਅਨੁਸਾਰ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਹੁਕਮਾਂ ‘ਤੇ ਡਾ: ਸਈਅਦ ਨਸੀਰ ਹੁਸੈਨ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਹ ਜ਼ਿੰਮੇਵਾਰੀ ਪਹਿਲਾਂ ਦੇਵੇਂਦਰ ਯਾਦਵ ਕੋਲ ਸੀ ਅਤੇ ਪਾਰਟੀ ਨੇ ਉਨ੍ਹਾਂ ਨੂੰ ਦਸੰਬਰ 2023 ਵਿੱਚ ਇਹ ਜ਼ਿੰਮੇਵਾਰੀ ਸੌਂਪੀ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵ-ਨਿਯੁਕਤ ਜਨਰਲ ਸਕੱਤਰ ਭੁਪੇਸ਼ ਬਘੇਲ ਨੂੰ ਤਹਿ ਦਿਲੋਂ ਵਧਾਈ ਦਿੱਤੀ ਹੈ।
ਵੱਖ-ਵੱਖ ਰਾਜਾਂ ਲਈ ਨਵੇਂ ਇੰਚਾਰਜ ਨਿਯੁਕਤ–
ਰਜਨੀ ਪਾਟਿਲ – ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ
ਬੀ.ਕੇ. ਹਰੀਪ੍ਰਸਾਦ – ਹਰਿਆਣਾ
ਹਰੀਸ਼ ਚੌਧਰੀ – ਮੱਧ ਪ੍ਰਦੇਸ਼
ਗਿਰੀਸ਼ ਚੋਡਨਕਰ – ਤਾਮਿਲਨਾਡੂ ਅਤੇ ਪੁਡੂਚੇਰੀ
ਅਜੈ ਕੁਮਾਰ ਲੱਲੂ – ਉੜੀਸਾ
ਰਾਜੂ – ਝਾਰਖੰਡ
ਮੀਨਾਕਸ਼ੀ ਨਟਰਾਜਨ – ਤੇਲੰਗਾਨਾ
ਸਪਤਗਿਰੀ ਸ਼ੰਕਰ ਉਲਕਾ – ਮਨੀਪੁਰ, ਤ੍ਰਿਪੁਰਾ, ਸਿੱਕਮ ਅਤੇ ਨਾਗਾਲੈਂਡ
ਕ੍ਰਿਸ਼ਨ ਅਲਾਵਰੁ – ਬਿਹਾਰ