ਇੰਤਜ਼ਾਰ ਖਤਮ! ਇਸ ਦਿਨ ਲਾਂਚ ਹੋਵੇਗਾ iPhone SE 4, ਟਿਮ ਕੁੱਕ ਨੇ ਸਾਂਝੀ ਕੀਤੀ ਵੱਡੀ ਜਾਣਕਾਰੀ
ਨਵੀ ਦਿੱਲੀ, 14 ਫਰਵਰੀ : ਹਰ ਸਾਲ ਐਪਲ ਪ੍ਰੇਮੀ ਨਵੇਂ ਆਈਫੋਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਐਪਲ ਕੰਪਨੀ ਦੇ ਸੀਈਓ ਟਿਮ ਕੁੱਕ ਨੇ ਮਾਈਕ੍ਰੋਬਲਾਗਿੰਗ ਪਲੇਟਫਾਰਮ X ‘ਤੇ ਇੱਕ ਵੱਡੀ ਜਾਣਕਾਰੀ ਦਿੱਤੀ ਹੈ। ਟਿਮ ਕੁੱਕ ਨੇ ਪੋਸਟ ਕਰਕੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਅਗਲੇ ਹਫਤੇ ਉਪਭੋਗਤਾਵਾਂ ਲਈ ਆਪਣਾ ਨਵਾਂ ਉਤਪਾਦ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਟਿਮ ਕੁੱਕ ਨੇ ਪੋਸਟ ‘ਚ ਲਿਖਿਆ ਹੈ ਕਿ “ਅਗਲੇ ਹਫਤੇ 19 ਫਰਵਰੀ ਬੁਧਵਾਰ ਨੂੰ ਐਪਲ ਪਰਿਵਾਰ ‘ਚ ਇਕ ਨਵਾਂ ਮੈਂਬਰ ਸ਼ਾਮਿਲ ਹੋਣ ਜਾ ਰਿਹਾ ਹੈ।” ਦੱਸ ਦਈਏ ਕਿ iPhone SE 4 ਦੇ ਲਾਂਚ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਹਨ, ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਅਗਲੇ ਹਫਤੇ ਗਾਹਕਾਂ ਲਈ ਇਸ ਨਵੇਂ ਫੋਨ ਨੂੰ ਲਾਂਚ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ iPhone SE ਸੀਰੀਜ਼ ‘ਚ ਆਉਣ ਵਾਲੇ ਇਸ ਨਵੇਂ ਆਈਫੋਨ ਨੂੰ 50 ਹਜ਼ਾਰ ਰੁਪਏ ਤੋਂ ਘੱਟ ਕੀਮਤ ‘ਚ ਲਾਂਚ ਕੀਤਾ ਜਾ ਸਕਦਾ ਹੈ।
ਇਹ ਵੀ ਪੜੋ : ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਤੋਂ ਫਿਰ ਆ ਰਿਹਾ ਜਹਾਜ਼, ਇਸ ਦਿਨ ਹੋਵੇਗੀ ਅੰਮ੍ਰਿਤਸਰ ‘ਚ ਲੈਂਡਿੰਗ!