Punjab news: ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾਦਾਰ ਦੀ ਮੌ.ਤ, ਜੋੜਾ ਘਰ ’ਚ ਸੇਵਾ ਕਰਦੇ ਸਮੇਂ ਪਿਆ ਦਿਲ ਦਾ ਦੌਰਾ
ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਸੇਵਾਦਾਰ ਦੀ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜੋੜਾ ਘਰ ‘ਚ ਸੇਵਾ ਕਰਦੇ ਸਮੇਂ ਸੇਵਾਦਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਪ੍ਰਿੰਸ ਪੁੱਤਰ ਸਵ: ਅਨੂਪ ਸਿੰਘ ਵਜੋਂ ਹੋਈ ਹੈ। ਬਲਵਿੰਦਰ ਸਿੰਘ ਆਪਣੀ ਮਾਂ ਦਾ ਇੱਕੋ ਇੱਕ ਸਹਾਰਾ ਸੀ। ਉਹ ਗੁਰੂ ਘਰ ਨਿਯਮਤ ਤੌਰ ਤੇ ਸੇਵਾ ਕਰਨ ਆਉਂਦਾ ਸੀ।
ਹਰ ਰੋਜ਼ ਗੁਰਦੁਆਰਾ ਸਾਹਿਬ ਵਿਖੇ ਕਰਦਾ ਸੀ ਸੇਵਾ
ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਇੱਕ ਫੂਡ ਡਿਲੀਵਰੀ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਹਰ ਰੋਜ਼ ਆਪਣਾ ਕੰਮ ਖਤਮ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਅਤੇ ਸੇਵਾ ਕਰਨ ਲਈ ਜਾਂਦਾ ਸੀ। ਕੱਲ੍ਹ ਸ਼ਾਮ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਗੁਰੂ ਘਰ ਆਇਆ ਅਤੇ ਜੋੜਾ ਘਰ ‘ਚ ਸੇਵਾ ਕਰ ਰਿਹਾ ਸੀ, ਕਿ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜੋ: ਪ੍ਰਯਾਗਰਾਜ ਮਹਾਕੁੰਭ ‘ਚ ਪਹੁੰਚੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ, ਪੜੋ ਕੀ ਕਿਹਾ