ਯੂਟਿਊਬਰ ਰਣਵੀਰ ਅਲਾਹਬਾਦੀਆ ਵੱਲੋਂ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੇ ਮਾਮਲੇ ‘ਚ ਬੋਲੇ ਪੰਜਾਬੀ ਗਾਇਕ ਜਸਬੀਰ ਜੱਸੀ
ਪੰਜਾਬੀ ਗਾਇਕ ਜਸਬੀਰ ਜੱਸੀ ਨੇ ਯੂਟਿਊਬਰ ਰਣਵੀਰ ਅਲਾਹਬਾਦੀਆ ਵੱਲੋਂ ਇੰਡੀਆਜ਼ ਗੌਟ ਲੇਟੈਂਟ ਸ਼ੋਅ ਵਿੱਚ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਲੋਕਾਂ ਦੀ ਜ਼ਮੀਰ ਨੂੰ ਜਗਾਇਆ ਅਤੇ ਫਿਰ ਮੈਂ ਦੁੱਖ ਪ੍ਰਗਟ ਕਰਦਾ ਹਾਂ ਕਿ ਤੁਹਾਡੇ ਜ਼ਮੀਰ ਦਾ ਸਬਰ ਇੰਨਾ ਵੱਧ ਗਿਆ ਹੈ ਕਿ ਤੁਹਾਡੀਆਂ ਲੰਬੇ ਸਮੇਂ ਤੋਂ ਬਾਅਦ ਅੱਖਾਂ ਖੁੱਲ੍ਹੀਆਂ ਹਨ। ਰੈਪਰਾਂ ਨੇ 15-16 ਸਾਲਾਂ ਤੋਂ ਭਾਰਤ ਵਿਚ ਗੰਦ ਪਾਇਆ ਹੈ। ਇਹ ਕੰਮ ਪਿਛਲੇ 15-16 ਸਾਲਾਂ ਤੋਂ ਚੱਲ ਰਿਹਾ ਹੈ। ਜਦੋਂ ਤੋਂ ਰੈਪਿੰਗ ਦਾ ਰਿਵਾਜ਼ ਭਾਰਤ ਵਿਚ ਆਇਆ ਉਦੋਂ ਤੋਂ ਇਹ ਲੋਕ ਗੀਤਾਂ ਦੇ ਨਾਂ ‘ਤੇ ਅਸ਼ਲੀਲ ਅਤੇ ਗੰਦੇ ਗਾਣੇ ਗਏ ਹਨ ਅਤੇ ਅਸੀਂ ਇਸ ਨੂੰ ਬੜੀ ਸ਼ਾਨ ਨਾਲ ਅਪਣੀਆਂ ਧੀਆਂ ਭੈਣਾਂ ਅਤੇ ਮਾਵਾਂ ਦਾਦੀਆਂ ਨੂੰ ਸੁਣਾਉਂਦੇ ਹਾਂ। ਤੁਸੀਂ ਇਸ ਨੂੰ ਛੋਟੀ ਜਿਹੀ ਗੱਲ ਸਮਝਦੇ ਹੋ? ਇਸੇ ਦਾ ਨਤੀਜਾ ਹੈ ਕਿ ਇਹ ਲੋਕ ਸਮਝ ਗਏ ਹਨ ਕਿ ਲੋਕਾਂ ਨੂੰ ਕੋਈ ਪਰਵਾਹ ਨਹੀਂ ਹੈ।
ਸਰਕਾਰ ਨੂੰ ਕੋਈ ਨੀਤੀ ਬਣਾਉਣੀ ਚਾਹੀਦੀ
ਉਨ੍ਹਾਂ ਕਿਹਾ ਇਨ੍ਹਾਂ ਲੋਕਾਂ ਖਿਲਾਫ ਐਫਆਈਆਰ ਨਹੀਂ ਹੋਣੀ ਚਾਹੀਦੀ, ਸਗੋਂ ਸਰਕਾਰ ਨੂੰ ਕੋਈ ਨੀਤੀ ਬਣਾਉਣ ਲਈ ਕਿਹਾ ਜਾਵੇ ਤਾਂ ਜੋ ਬੱਚਿਆਂ ਦੇ ਮਨਾਂ ਨੂੰ ਬਚਾਇਆ ਜਾ ਸਕੇ। ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਂਦੇ ਹਾਂ। ਇਸ ‘ਤੇ ਸੈਂਸਰਸ਼ਿਪ ਹੋਣੀ ਚਾਹੀਦੀ ਹੈ। ਜਿਵੇਂ ਹਰ ਚੀਜ਼ ਦੀ ਇੱਕ ਨੀਤੀ ਹੁੰਦੀ ਹੈ। ਅਖੀਰ ‘ਚ ਉਨ੍ਹਾਂ ਕਿਹਾ ਕਿ “ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖੋ, ਤਾਂ ਜੋ ਉਹ ਸਹੀ ਦਿਸ਼ਾ ਵੱਲ ਜਾ ਸਕਣ।”
ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਵਿਗੜੀ ਸਿਹਤ, ਰਜਿੰਦਰਾ ਹਸਪਤਾਲ ਰੈਫਰ