PM ਮੋਦੀ ਦੇ ਜਹਾਜ਼ ‘ਤੇ ਹਮਲੇ ਦੀ ਧਮਕੀ, ਮੁੰਬਈ ਪੁਲਿਸ ਨੂੰ ਆਈ ਕਾਲ || National News

0
51

PM ਮੋਦੀ ਦੇ ਜਹਾਜ਼ ‘ਤੇ ਹਮਲੇ ਦੀ ਧਮਕੀ, ਮੁੰਬਈ ਪੁਲਿਸ ਨੂੰ ਆਈ ਕਾਲ

ਨਵੀ ਦਿੱਲੀ, 12 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨਾਂ ਅਮਰੀਕਾ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਜਹਾਜ਼ ‘ਤੇ ਅੱਤਵਾਦੀ ਹਮਲੇ ਦੀ ਧਮਕੀ ਮਿਲੀ ਹੈ। ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਲ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹ ਮਾਨਸਿਕ ਤੌਰ ‘ਤੇ ਬਿਮਾਰ ਦੱਸਿਆ ਜਾ ਰਿਹਾ ਹੈ।

ਵਿਅਕਤੀ ਨੂੰ ਕੀਤਾ ਕਾਬੂ

ਮੀਡੀਆ ਰਿਪੋਰਟਸ ਅਨੁਸਾਰ 11 ਫਰਵਰੀ ਨੂੰ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਵਿੱਚ ਇੱਕ ਕਾਲ ਆਈ ਸੀ ਜਿਸ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰੇ ‘ਤੇ ਜਾਣ ਦੌਰਾਨ ਉਨ੍ਹਾਂ ਦੇ ਜਹਾਜ ਤੇ ਅੱਤਵਾਦੀ ਹਮਲਾ ਕੀਤਾ ਜਾ ਸਕਦਾ ਹੈ। ਸੂਚਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਨੇ ਹੋਰ ਏਜੰਸੀਆਂ ਨੂੰ ਸੂਚਿਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਮੁੰਬਈ ਪੁਲਸ ਕੰਟਰੋਲ ਰੂਮ ‘ਤੇ ਧਮਕੀ ਭਰੀ ਕਾਲ ਕਰਨ ਵਾਲੇ ਵਿਅਕਤੀ ਨੂੰ ਚੇਂਬੂਰ ਇਲਾਕੇ ਤੋਂ ਹਿਰਾਸਤ ‘ਚ ਲਿਆ ਗਿਆ ਹੈ। ਉਹ ਮਾਨਸਿਕ ਤੌਰ ‘ਤੇ ਬਿਮਾਰ ਹੈ।

ਮਾਰੂਤੀ Baleno ਹੋਈ ਮਹਿੰਗੀ! ਖਰੀਦਣ ਤੋਂ ਪਹਿਲਾਂ ਇਥੇ ਜਾਣੋ ਨਵੀਂ ਕੀਮਤ

LEAVE A REPLY

Please enter your comment!
Please enter your name here