Airtel ਦੇ ਕਰੋੜਾਂ ਯੂਜ਼ਰਸ ਨੂੰ ਝਟਕਾ! ਰੀਚਾਰਜ ਪਲਾਨ ਦੀ ਫਿਰ ਵਧੇਗੀ ਕੀਮਤ
ਏਅਰਟੈੱਲ ਯੂਜ਼ਰਸ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗ ਸਕਦਾ ਹੈ। ਕੰਪਨੀ ਮੋਬਾਇਲ ਪਲਾਨ ਨੂੰ ਇਕ ਵਾਰ ਫਿਰ ਮਹਿੰਗਾ ਕਰ ਸਕਦੀ ਹੈ। ਕੰਪਨੀ ਦੇ ਸੀਈਓ ਗੋਪਾਲ ਵਿੱਠਲ ਨੇ ਇਹ ਸੰਕੇਤ ਦਿੱਤੇ ਹਨ। ਨਾਲ ਹੀ ਕੰਪਨੀ ਵੱਲੋਂ ਪਿਛਲੇ ਸਾਲ ਜੁਲਾਈ ਵਿੱਚ ਕੀਤੇ ਗਏ ਮੋਬਾਈਲ ਟੈਰਿਫ ਵਾਧੇ ਨੂੰ ਵੀ ਜਾਇਜ਼ ਠਹਿਰਾਇਆ ਗਿਆ ਹੈ।
ਟੈਰਿਫ ਵਿੱਚ ਹੋਰ ਵਾਧਾ ਵਿੱਤੀ ਸਥਿਰਤਾ ਨੂੰ ਬਣਾਈ ਰੱਖਣ ਲਈ ਜ਼ਰੂਰੀ
ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਮੋਬਾਈਲ ਟੈਰਿਫ ਵਧਾਉਣ ਅਤੇ ਪ੍ਰਤੀ ਉਪਭੋਗਤਾ ਰਿਕਾਰਡ ਔਸਤ ਆਮਦਨ (ARPU) ਪ੍ਰਾਪਤ ਕਰਨ ਤੋਂ ਬਾਅਦ, ਭਾਰਤੀ ਏਅਰਟੈੱਲ ਨੇ ਇੱਕ ਵਾਰ ਫਿਰ ਦਰਾਂ ਵਧਾਉਣ ਦਾ ਸੰਕੇਤ ਦੇ ਦਿੱਤਾ ਹੈ। ਕੰਪਨੀ ਦੇ ਉਪ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਗੋਪਾਲ ਵਿਟਲ ਨੇ ਕਿਹਾ ਹੈ ਕਿ ਟੈਰਿਫ ਵਿੱਚ ਹੋਰ ਵਾਧਾ ਟੈਲੀਕਾਮ ਸੈਕਟਰ ਦੀ ਵਿੱਤੀ ਸਥਿਰਤਾ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ। ਏਅਰਟੈੱਲ ਦੇ ਤਿਮਾਹੀ ਨਤੀਜਿਆਂ ਦੇ ਦੌਰਾਨ, ਗੋਪਾਲ ਵਿਟਲ ਨੇ ਕਿਹਾ ਕਿ ਕੰਪਨੀ ਵਰਤਮਾਨ ਵਿੱਚ ਨੈਟਵਰਕ ਵਿੱਚ ਨਿਵੇਸ਼ ਘੱਟ ਕਰ ਰਹੀ ਹੈ, ਪਰ ਟਰਾਂਸਮਿਸ਼ਨ ਪਾਵਰ ਵਧਾਉਣ, ਗਾਹਕ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਘਰੇਲੂ ਬ੍ਰਾਡਬੈਂਡ ਸੇਵਾਵਾਂ ਦਾ ਵਿਸਥਾਰ ਕਰਨ ‘ਤੇ ਧਿਆਨ ਕੇਂਦਰਤ ਕਰੇਗੀ। ਕੰਪਨੀ ਹੁਣ ਡਿਜੀਟਲ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਨਵੇਂ ਖੇਤਰਾਂ ਵਿੱਚ ਨਿਵੇਸ਼ ਕਰੇਗੀ।
ਜੁਲਾਈ 2024 ਵਿੱਚ ਮੋਬਾਈਲ ਪਲਾਨ 25% ਤਕ ਹੋਏ ਸਨ ਮਹਿੰਗੇ
ਗੋਪਾਲ ਵਿਟਲ ਦੇ ਅਨੁਸਾਰ, ਭਾਰਤ ਵਿੱਚ ਟੈਰਿਫ ਅਜੇ ਵੀ ਦੁਨੀਆ ਵਿੱਚ ਸਭ ਤੋਂ ਘੱਟ ਹਨ। ਅਜਿਹੇ ‘ਚ ਉਦਯੋਗ ਦੀ ਵਿੱਤੀ ਹਾਲਤ ਨੂੰ ਬਰਕਰਾਰ ਰੱਖਣ ਲਈ ਇਸ ਨੂੰ ਹੋਰ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟੈਰਿਫ ਵਿੱਚ ਸੁਧਾਰ ਕਰਕੇ ਹੀ ਦੂਰਸੰਚਾਰ ਖੇਤਰ ਵਿੱਚ ਟਿਕਾਊ ਅਤੇ ਨਿਰਪੱਖ ਰਿਟਰਨ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਦੱਸ ਦਈਏ ਕਿ ਜੁਲਾਈ 2024 ਵਿੱਚ ਏਅਰਟੈੱਲ ਸਮੇਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਮੋਬਾਈਲ ਪਲਾਨ ਨੂੰ 25% ਮਹਿੰਗਾ ਕਰ ਦਿੱਤਾ ਸੀ। ਭਾਰਤੀ ਏਅਰਟੈੱਲ ਨੇ ਬੀਤੇ ਦਿਨੀ ਹੀ ਆਪਣੀ ਤਿਮਾਹੀ ਰਿਪੋਰਟ ਜਾਰੀ ਕੀਤੀ। ਜਿਸ ਵਿੱਚ ਕੰਪਨੀ ਦਾ ਸੰਯੁਕਤ ਸ਼ੁੱਧ ਲਾਭ ਪੰਜ ਗੁਣਾ ਤੋਂ ਵੱਧ ਵਧ ਕੇ 16,134.6 ਕਰੋੜ ਰੁਪਏ ਹੋ ਗਿਆ। ਇਹ ਵਾਧਾ ਮੁੱਖ ਤੌਰ ‘ਤੇ ਇੰਡਸ ਟਾਵਰਜ਼ ਦੇ ਕਾਰੋਬਾਰ ਦੇ ਰਲੇਵੇਂ ਅਤੇ ਟੈਰਿਫ ਵਾਧੇ ਦੇ ਲਾਭ ਕਾਰਨ ਹੋਇਆ।
ਦਿੱਲੀ ‘ਚ ਵੱਡੀ ਜਿੱਤ ਤੋਂ ਬਾਅਦ ਭਾਜਪਾ ‘ਚ ਹਲਚਲ ਤੇਜ਼! CM ਦੀ ਚੋਣ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ