PM ਮੋਦੀ ਅੱਜ ਫਰਾਂਸ – ਅਮਰੀਕਾ ਦੇ ਦੌਰੇ ਲਈ ਹੋਣਗੇ ਰਵਾਨਾ, AI ਸੰਮੇਲਨ ‘ਚ ਕਰਨਗੇ ਸ਼ਿਰਕਤ

0
165

PM ਮੋਦੀ ਅੱਜ ਫਰਾਂਸ – ਅਮਰੀਕਾ ਦੇ ਦੌਰੇ ਲਈ ਹੋਣਗੇ ਰਵਾਨਾ, AI ਸੰਮੇਲਨ ‘ਚ ਕਰਨਗੇ ਸ਼ਿਰਕਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਅਤੇ ਅਮਰੀਕਾ ਦੇ ਪੰਜ ਦਿਨਾਂ ਦੌਰੇ ‘ਤੇ ਰਵਾਨਾ ਹੋਣਗੇ। ਇਸ ਦੌਰੇ ਦੌਰਾਨ ਪੀਐਮ ਮੋਦੀ ਫਰਾਂਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਐਕਸ਼ਨ ਸਮਿਟ ਦੀ ਸਹਿ-ਪ੍ਰਧਾਨਗੀ ਕਰਨਗੇ। ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ।

VVIP ਡਿਨਰ ਦਾ ਆਯੋਜਨ

ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪੀਐਮ ਮੋਦੀ ਪਹਿਲੀ ਵਾਰ ਫਰਾਂਸ ਜਾ ਰਹੇ ਹਨ। ਪ੍ਰਧਾਨ ਮੰਤਰੀ ਆਖਰੀ ਵਾਰ 2023 ਵਿੱਚ ਫਰਾਂਸ ਦੇ ਰਾਸ਼ਟਰੀ ਦਿਵਸ (ਬੈਸਟੀਲ ਡੇ) ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਸਨ। ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਫਰਾਂਸ ਸਰਕਾਰ ਨੇ 10 ਫਰਵਰੀ ਨੂੰ ਮਸ਼ਹੂਰ ਐਲੀਸੀ ਪੈਲੇਸ ਵਿੱਚ ਵੀਵੀਆਈਪੀ ਡਿਨਰ ਦਾ ਆਯੋਜਨ ਕੀਤਾ ਹੈ। ਇਸ ‘ਚ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਸਮੇਤ ਕੁਝ ਹੋਰ ਦੇਸ਼ਾਂ ਦੇ ਨੇਤਾ ਮੌਜੂਦ ਰਹਿਣਗੇ। 11 ਫਰਵਰੀ ਨੂੰ, ਪ੍ਰਧਾਨ ਮੰਤਰੀ ਪੈਰਿਸ ਦੇ ਗ੍ਰੈਂਡ ਪੈਲੇਸ ਵਿੱਚ ਰਾਸ਼ਟਰਪਤੀ ਮੈਕਰੋਨ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਐਕਸ਼ਨ ਸਮਿਟ 2025 ਦੀ ਸਹਿ-ਪ੍ਰਧਾਨਗੀ ਕਰਨਗੇ। ਉਮੀਦ ਹੈ ਕਿ ਪੀਐਮ ਮੋਦੀ ਦੀ ਯਾਤਰਾ ਅਮਰੀਕਾ ਅਤੇ ਫਰਾਂਸ ਨਾਲ ਭਾਰਤ ਦੀ ਰਣਨੀਤਕ ਸਾਂਝੇਦਾਰੀ ਨੂੰ ਨਵਾਂ ਹੁਲਾਰਾ ਦੇਵੇਗੀ।

10 ਤੋਂ 12 ਫਰਵਰੀ ਤੱਕ ਫਰਾਂਸ ਵਿੱਚ

ਪ੍ਰਧਾਨ ਮੰਤਰੀ 10 ਤੋਂ 12 ਫਰਵਰੀ ਤੱਕ ਫਰਾਂਸ ਵਿੱਚ ਹੋਣਗੇ ਇਸ ਤੋਂ ਬਾਅਦ ਪੀਐਮ ਮੋਦੀ ਆਪਣੇ ਦੋ ਦਿਨਾਂ ਦੌਰੇ ਲਈ ਅਮਰੀਕਾ ਰਵਾਨਾ ਹੋਣਗੇ। ਇਸ ਦੌਰਾਨ ਪੀਐਮ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਪੀਐਮ ਮੋਦੀ ਦੀ ਇਹ ਪਹਿਲੀ ਅਮਰੀਕਾ ਯਾਤਰਾ ਹੋਵੇਗੀ।

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ, ਵਿਚਾਰੇ ਜਾਣਗੇ ਜਰੂਰੀ ਮਸਲੇ

 

LEAVE A REPLY

Please enter your comment!
Please enter your name here