12-13 ਫਰਵਰੀ ਨੂੰ ਅਮਰੀਕਾ ਦੌਰੇ ‘ਤੇ ਪੀਐਮ ਮੋਦੀ, ਜਾਣੋ ਕਦੋ ਕਰਨਗੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ
ਨਵੀ ਦਿੱਲੀ, 7 ਫਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਦੋ ਦੇਸ਼ਾਂ ਦੇ ਦੌਰੇ ‘ਤੇ ਜਾ ਰਹੇ ਹਨ। ਪੀਐਮ ਮੋਦੀ ਫਰਵਰੀ ਦੇ ਦੂਜੇ ਹਫ਼ਤੇ ਫਰਾਂਸ ਅਤੇ ਅਮਰੀਕਾ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਅਮਰੀਕਾ ਦੇ ਨਵ ਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਕਰਨਗੇ।
10 ਫਰਵਰੀ ਦੀ ਸ਼ਾਮ ਨੂੰ ਪਹੁੰਚਣਗੇ ਪੈਰਿਸ
ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਅੱਜ ਸ਼ੁੱਕਰਵਾਰ ਨੂੰ ਦੱਸਿਆ ਕਿ ਪੀਐਮ ਮੋਦੀ 10-12 ਫਰਵਰੀ ਨੂੰ ਫਰਾਂਸ ਦੇ ਰਾਸ਼ਟਰਪਤੀ ਦੇ ਸੱਦੇ ‘ਤੇ ਫਰਾਂਸ ਜਾਣਗੇ। ਉਹ 10 ਫਰਵਰੀ ਦੀ ਸ਼ਾਮ ਨੂੰ ਪੈਰਿਸ ਪਹੁੰਚਣਗੇ ਅਤੇ ਰਾਸ਼ਟਰਪਤੀ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣਗੇ। 11 ਫਰਵਰੀ ਨੂੰ ਏਆਈ ਕਾਨਫਰੰਸ ਦੀ ਸਹਿ-ਪ੍ਰਧਾਨਗੀ ਕਰਨਗੇ।ਵਿਦੇਸ਼ ਸਕੱਤਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ 12-13 ਫਰਵਰੀ ਨੂੰ ਅਮਰੀਕਾ ਜਾਣਗੇ। ਫਰਾਂਸ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਮੋਦੀ 12 ਫਰਵਰੀ ਦੀ ਸ਼ਾਮ ਨੂੰ ਵਾਸ਼ਿੰਗਟਨ ਡੀਸੀ ਪਹੁੰਚਣਗੇ। ਉਹ 14 ਫਰਵਰੀ ਤੱਕ ਇਥੇ ਰੁਕਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਅਮਰੀਕੀ ਕਾਰੋਬਾਰੀਆਂ ਅਤੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰ ਸਕਦੇ ਹਨ।
ਖੂਬਸੂਰਤ ਵਾਦੀਆਂ ‘ਚ ਕੰਗਨਾ ਰਣੌਤ ਨੇ ਖੋਲ੍ਹਿਆ ਰੈਸਟੋਰੈਂਟ, ਪਰੋਸੀਆਂ ਜਾਣਗੀਆਂ ਇਹ Dishes
ਰਾਸ਼ਟਰਪਤੀ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਪੀਐਮ ਮੋਦੀ ਉਨ੍ਹਾਂ ਕੁਝ ਨੇਤਾਵਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਮਿਲ ਰਹੇ ਹਨ। ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਪੀਐਮ ਮੋਦੀ ਦੀ ਉਨ੍ਹਾਂ ਨਾਲ ਇਹ ਪਹਿਲੀ ਮੁਲਾਕਾਤ ਹੋਵੇਗੀ।