ਜਾਖੜ ਨੇ ਹਾਈਕਮਾਨ ਅਤੇ CM ਕੈਪਟਨ ਨੂੰ ਲਿਖਿਆ ਪੱਤਰ, ਖੇਡ ਮੰਤਰੀ ਸੋਢੀ ਨੂੰ ਕੈਬਨਿਟ ਤੋਂ ਹਟਾਉਣ ਦੀ ਕੀਤੀ ਅਪੀਲ

0
138

ਜਲੰਧਰ : ਪੰਜਾਬ ਕਾਂਗਰਸ ‘ਚ ਘਮਾਸਾਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਪ੍ਰਦੇਸ਼ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਹੀ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਜਾਖੜ ਨੇ ਹਾਈਕਮਾਨ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ‘ਚ ਜ਼ਮੀਨ ਦਾ ਦੋ ਵਾਰ ਮੁਆਵਜ਼ਾ ਲੈਣ ਦੇ ਮਾਮਲੇ ‘ਚ ਸੋਢੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਾਖੜ ਨੇ ਸੋਢੀ ਨੂੰ ਕੈਬਨਿਟ ਤੋਂ ਹਟਾਉਣ ਦੀ ਅਪੀਲ ਕੀਤੀ ਹੈ।

ਕਾਂਗਰਸ ਸੰਗਠਨ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਨੂੰ ਲਿਖੇ ਆਪਣੇ ਪੱਤਰ ‘ਚ ਜਾਖੜ ਨੇ ਕਿਹਾ ਕਿ ਅਕਾਲੀ ਦਲ – ਭਾਜਪਾ ਸ਼ਾਸਨ ਦੇ ਦੌਰਾਨ ਸੋਢੀ ਪਰਿਵਾਰ ਨੂੰ ਦੁੱਗਣਾ ਮੁਆਵਜ਼ਾ ਮਿਲਿਆ ਸੀ ਅਤੇ ਅਕਾਲੀ ਦਲ ਹੁਣ ਇਸ ਮਾਮਲੇ ‘ਤੇ ਚੁਪ ਹੈ। ਇਸ ਪੱਤਰ ਦੀ ਇੱਕ ਕਾਪੀ ਏਆਈਸੀਸੀ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਵੀ ਭੇਜੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਧੋਖਾਧੜੀ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ, ਇਹ ਸੁਨਿਸਚਿਤ ਕਰਨ ਲਈ ਉਨ੍ਹਾਂ ਨੂੰ ਸੂਬਾ ਮੰਤਰੀ ਮੰਡਲ ਤੋਂ ਬਰਖਾਸਤ ਕਰਨਾ ਅਤੇ ਉਨ੍ਹਾਂ ਦੇ ਖਿਲਾਫ ਆਪਰਾਧਿਕ ਮਾਮਲਾ ਦਰਜ ਕਰਨਾ ਲਾਜ਼ਮੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਇਸ ਮੁੱਦੇ ਨੂੰ ਚੁੱਕਿਆ ਸੀ ਅਤੇ ਸੋਢੀ ‘ਤੇ ਨਰਮ ਹੋਣ ਲਈ ਕੈਪਟਨ ਸਰਕਾਰ ‘ਤੇ ਹਮਲਾ ਕੀਤਾ ਸੀ।

ਜਾਣੋ ਕੀ ਹੈ ਪੂਰਾ ਮਾਮਲਾ
ਦੱਸ ਦਈਏ ਕਿ, ਪਿਛਲੇ ਸਾਲ ਪੰਜਾਬ ਸਰਕਾਰ ਵਲੋਂ ਗਠਿਤ ਸਬ-ਕਮੇਟੀ ਨੇ ਸੋਢੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਇੱਕ ਸੜਕ ਪ੍ਰਾਜੈਕਟ ਲਈ ਦੁੱਗਣਾ ਮੁਆਵਜ਼ਾ ਲੈਣ ਦਾ ਇਲਜ਼ਾਮ ਲਗਾਇਆ ਸੀ। ਸਰਕਾਰ ਨੇ 1962 ਵਿੱਚ ਫਿਰੋਜ਼ਪੁਰ ਤੋਂ ਫਾਜ਼ਿਲਕਾ ਲਈ ਸੜਕ ਬਣਾਏ ਜਾਣ ਲਈ ਸੋਢੀ ਦੇ ਪਰਿਵਾਰ ਦੀ ਗੁਰੂਹਰਸਹਾਏ ਦੀ 12 ਏਕੜ ਜ਼ਮੀਨ ਦਾ ਐਕੁਆਇਰ ਕੀਤਾ ਸੀ, ਜਿਸ ਦਾ ਮੁਆਵਜ਼ਾ 1963 ਵਿੱਚ ਉਨ੍ਹਾਂ ਨੂੰ ਦੇ ਦਿੱਤੇ ਗਿਆ। ਇਸ ਤੋਂ ਬਾਅਦ ਸਰਕਾਰ ਨੇ 2012 ਵਿੱਚ ਦੁਬਾਰਾ ਇਸ ਜ਼ਮੀਨ ਦਾ ਕਬਜਾ ਕਰਕੇ 1,83,59,250 ਦਾ ਮੁਆਵਜ਼ਾ ਉਨ੍ਹਾਂ ਨੂੰ ਜਾਰੀ ਕਰ ਦਿੱਤਾ।

ਇਸ ਤਰ੍ਹਾਂ ਇੱਕ ਹੀ ਜ਼ਮੀਨ ਦਾ 2 ਵਾਰ ਐਕੁਆਇਰ ਕਰ ਮੁਆਵਜ਼ਾ ਲੈ ਲਿਆ ਗਿਆ। ਇਲਜ਼ਾਮ ਹੈ ਕਿ ਸੋਢੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਅਦਾਲਤ ਤੋਂ ਸਾਰੇ ਤੱਥਾਂ ਨੂੰ ਲੁਕਾਕੇ ਅਜਿਹਾ ਕੀਤਾ ਹੈ। ਉਥੇ ਹੀ ਪੰਜਾਬ ਪੀਡਬਲਯੂਡੀਵਿਭਾਗ ਪਹਿਲਾਂ ਹੀ ਫਿਰੋਜ਼ਪੁਰ ਜ਼ਿਲ੍ਹੇ ਦੀ ਇੱਕ ਅਦਾਲਤ ਵਿੱਚ ਸੋਢੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਵਸੂਲੀ ਦਾ ਮੁਕੱਦਮਾ ਦਰਜ਼ ਕਰ ਚੁੱਕਿਆ ਹੈ।

LEAVE A REPLY

Please enter your comment!
Please enter your name here