ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ‘ਚੋਂ ਪੰਜਾਬ ਦੇ ‘ਚ ਮਾਂ-ਪੁੱਤ ਵੀ
ਕਪੂਰਥਲਾ, 6 ਫਰਵਰੀ 2025 – ਕਸਬਾ ਬੇਗੋਵਾਲ ਦੇ ਨਜਦੀਕ ਪੈਂਦੇ ਪਿੰਡ ਭਦਾਸ ਦੇ ਅਮਰੀਕਾ ਵਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਚੋਂ ਪੰਜਾਬ ਦੇ 30 ਪੰਜਾਬੀਆ ਚੋਂ ਪਿੰਡ ਭਦਾਸ ਦੇ ਮਾਂ-ਪੁੱਤ ਵੀ ਸ਼ਾਮਲ ਸਨ, ਜੋ ਅਮਰੀਕਾ ਵਲੋਂ ਡਿਪੋਰਟ ਕਰਨ ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਆਪਣੇ ਘਰ ਡੀਐਸਪੀ ਦਲਜੀਤ ਸਿੰਘ ਤੇ ਡੀ ਐਸ ਪੀ ਭੁਲੱਥ ਕਰਨੈਲ ਸਿੰਘ ਦੀ ਅਗਵਾਈ ਚ ਪੁੱਜੇ।
ਇਹ ਵੀ ਪੜ੍ਹੋ: ਭਾਰਤੀਆਂ ਦੇ ਦੇਸ਼ ਨਿਕਾਲੇ ‘ਤੇ ਸੰਸਦ ‘ਚ ਹੰਗਾਮਾ: ਵਿਰੋਧੀ ਧਿਰ ਨੇ ਸਦਨ ਦੇ ਬਾਹਰ ਹੱਥਕੜੀਆਂ ਲਾ ਕੀਤਾ ਵਿਰੋਧ ਪ੍ਰਦਰਸ਼ਨ
ਇਸ ਸਮੇਂ ਪੀੜਤ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਹ 1 ਜਨਵਰੀ 2025 ਨੂੰ ਆਪਣੇ ਬੇਟੇ ਪ੍ਰਭਜੋਤ ਸਿੰਘ ਨਾਲ ਵਿਦੇਸ਼ ਅਮਰੀਕਾ ਲਈ ਗਏ ਸਨ। ਜੋ ਯੂਰਪ ਤੋਂ ਵੱਖ ਵੱਖ ਦੇਸ਼ਾਂ ਚੋਂ ਹੁੰਦੇ ਹੋਏ 27 ਜਨਵਰੀ ਅਮਰੀਕਾ ਕੈਂਪ ਚ ਵੜੇ ਸਨ, ਜਿਥੇ ਸਾਡੀ ਕੋਈ ਵੀ ਗੱਲਬਾਤ ਨਹੀ ਸੁਣੀ ਗਈ ਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ ਇਕ ਆਰਮੀ ਦੇ ਹਵਾਈ ਜਹਾਜ ਤੇ ਅੰਮ੍ਰਿਤਸਰ ਲਈ 5 ਸਾਲ ਦਾ ਡੈਪੂਟੇਸ਼ਨ ਲਗਾ ਕੇ ਡਿਪੋਰਟ ਕਰ ਦਿੱਤਾ ਗਿਆ।
ਪੀੜਤ ਮਾਂ-ਪੁੱਤ ਦੇ ਘਰ ਪੁੱਜਣ ਤੇ ਪਰਿਵਾਰਕ ਮਾਹੌਲ ਭਾਵੁਕ ਨਜਰ ਆਇਆ। ਇਸ ਤੋਂ ਇਲਾਵਾ ਉਨਾਂ ਨੇ ਵਿਦੇਸ਼ ਕਿਸ ਤਰਾਂ ਤੇ ਕਿਸ ਰਾਹੀਂ ਕਿੰਨੇ ਪੈਸਿਆ ਚ ਗਏ ਬਾਰੇ ਕੁਝ ਨਹੀ ਦੱਸਿਆ।
ਇਸ ਤੋਂ ਇਲਾਵਾ ਇਸ ਤੋਂ ਨੇੜਲੇ ਪਿੰਡ ਬਰਿਆਰ ਦਾ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਗੁਰਜੰਗ ਸਿੰਘ ਵੀ ਡਿਪੋਰਟ ਕੀਤਾ ਗਿਆ, ਜੋ ਦੇਰ ਰਾਤ ਤੱਕ ਆਪਣੇ ਘਰ ਪਹੁੰਚਿਆ ਜਿਸ ਦੇ ਪਰਿਵਾਰਕ ਮੈਂਬਰਾਂ ਵਲੋਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ।