ਸਾਨੂੰ ਤਾਂ ਇਹ ਵੀ ਨਹੀਂ ਦੱਸਿਆ ਗਿਆ ਸੀ ਕਿ ਕਿੱਥੇ ਲੈ ਕੇ ਚੱਲੇ ਨੇ, ਡਿਪੋਰਟ ਹੋ ਕੇ ਆਏ ਜਸਪਾਲ ਨੇ ਸੁਣਾਈ ਹੱਡਬੀਤੀ

0
6

ਸਾਨੂੰ ਤਾਂ ਇਹ ਵੀ ਨਹੀਂ ਦੱਸਿਆ ਗਿਆ ਸੀ ਕਿ ਕਿੱਥੇ ਲੈ ਕੇ ਚੱਲੇ ਨੇ, ਡਿਪੋਰਟ ਹੋ ਕੇ ਆਏ ਜਸਪਾਲ ਨੇ ਸੁਣਾਈ ਹੱਡਬੀਤੀ

ਗੁਰਦਾਸਪੁਰ, 6 ਫਰਵਰੀ 2025 – ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਜਸਪਾਲ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਦੇਰ ਰਾਤ ਆਪਣੇ ਘਰ ਪੁਹੰਚਿਆ। ਉੱਥੇ ਹੀ ਪੂਰਾ ਪਰਿਵਾਰ ਪੁੱਤ ਨੂੰ ਦੇਖ ਕੇ ਭਾਵੁਕ ਹੋ ਗਿਆ।

ਜਸਪਾਲ ਸਿੰਘ ਨੇ ਆਪ ਬੀਤੀ ਦੱਸਦੇ ਕਿਹਾ ਕਿ ਉਹ ਕਰੀਬ 6 ਮਹੀਨੇ ਪਹਿਲਾਂ ਘਰੋਂ ਅਮਰੀਕਾ ਜਾਣ ਲਈ ਗਿਆ ਸੀ ਅਤੇ ਜਿਸ ਏਜੰਟ ਦੇ ਰਾਹੀਂ ਉਹ ਗਿਆ ਉਸ ਨੂੰ ਉਹਨਾਂ ਨੇ 30 ਲੱਖ ਰੁਪਏ ਦਿੱਤੇ ਸਨ ਸਹੀ ਢੰਗ ਨਾਲ ਵੀਜਾ ਰਾਹੀਂ ਜਾਣ ਲਈ, ਲੇਕਿਨ ਉਹ ਪਹਿਲਾ ਯੂਰਪ ਲੈ ਗਿਆ ਅਤੇ ਫੇਰ ਬ੍ਰਾਜ਼ੀਲ ਲੈ ਗਿਆ, ਲੇਕਿਨ ਮੁੜ ਉੱਥੋ ਡੌਂਕੀ ਰਾਹੀ ਉਸ ਨੇ ਅਮਰੀਕਾ ਦਾ ਬਾਰਡਰ ਪਾਰ ਕਰਵਾਇਆ ਅਤੇ ਉੱਥੇ ਬਾਰਡਰ ਟੱਪਦੇ ਹੀ ਉਸਨੂੰ ਅਮਰੀਕਨ ਆਰਮੀ ਨੇ ਕਾਬੂ ਕਰ ਲਿਆ। ਹਾਲੇ 11 ਦਿਨ ਪਹਿਲਾਂ ਹੀ ਉਹ ਉੱਥੇ ਪਹੁੰਚਿਆ ਸੀ ਅਤੇ ਸੁਪਨੇ ਵੀ ਵੱਡੇ ਸਨ ਲੇਕਿਨ ਹੁਣ ਸਬ ਸੁਪਨੇ ਟੁੱਟ ਗਏ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਪਾਰਟੀ ਦੀ ਪੰਜ ਮੈਂਬਰੀ ਕਮੇਟੀ ਦਾ ਕੀਤਾ ਗਠਨ

ਉੱਥੇ ਹੀ ਜਸਪਾਲ ਨੇ ਦੱਸਿਆ ਕਿ ਉਹਨਾਂ ਨੂੰ ਤਾ ਇਹ ਵੀ ਨਹੀਂ ਪਤਾ ਸੀ ਕਿ ਕੱਲ੍ਹ ਜਦ ਅਮਰੀਕਾ ਆਰਮੀ ਨੇ ਉਹਨਾਂ ਨੂੰ ਜਹਾਜ਼ ਚ ਬਿਠਾਇਆ ਤਾ ਕਿੱਥੇ ਲੈਕੇ ਜਾ ਰਹੇ ਸਨ। ਉਹਨਾਂ ਨੂੰ ਹੱਥਕੜੀ ਲਗਾ ਦਿੱਤੀ ਗਈ ਅਤੇ ਪੈਰਾ ਚ ਬੇੜੀਆਂ ਵੀ ਬੰਨੀਆਂ ਗਈਆਂ ਸਨ ਅਤੇ ਰਾਹ ‘ਚ ਦੱਸਿਆ ਕਿ ਉਹਨਾ ਨੂੰ ਭਾਰਤ ਲੈਕੇ ਆ ਰਹੇ ਸਨ ਅਤੇ ਇੱਥੇ ਅੰਮ੍ਰਿਤਸਰ ਪਹੁੰਚ ਕੇ ਉਹਨਾਂ ਦੀਆ ਹੱਥ ਹੱਥਕੜੀਆਂ ਖੋਲ੍ਹੀਆਂ ਗਈਆਂ।

LEAVE A REPLY

Please enter your comment!
Please enter your name here