“ਇਹ ਕੇਂਦਰ ਸਰਕਾਰ ਦਾ ਬਜਟ ਸੀ ਜਾਂ ਬਿਹਾਰ ਦਾ…’, ਬਜਟ ਤੋਂ ਬਾਅਦ ਵਿਰੋਧੀ ਧਿਰ ਨੇ ਵਿੰਨ੍ਹਿਆ ਨਿਸ਼ਾਨਾ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਵਿੱਤੀ ਸਾਲ 2025-26 ਦਾ ਆਮ ਬਜਟ ਪੇਸ਼ ਕੀਤਾ। ਬਜਟ ਦੇ ਸਭ ਤੋਂ ਵੱਡੇ ਐਲਾਨ ਦੀ ਗੱਲ ਕੀਤੀ ਜਾਵੇ ਉਨ੍ਹਾਂ ਐਲਾਨ ਕੀਤਾ ਕਿ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗੀ। ਇਸ ਤੋਂ ਇਲਾਵਾ ਬਿਹਾਰ ਲਈ ਕਾਫੀ ਐਲਾਨ ਕੀਤੇ ਗਏ ਹਨ। ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਪੂਰੇ ਦੇਸ਼ ਲਈ ਕੁਝ ਨਾ ਕੁਝ ਹੋਣਾ ਚਾਹੀਦਾ
ਵਿੱਤ ਮੰਤਰੀ ਨੇ ਜਿਵੇਂ ਹੀ ਬਜਟ ਪੜ੍ਹਨਾ ਸ਼ੁਰੂ ਕੀਤਾ, ਬਿਹਾਰ ਲਈ ਤੋਹਫ਼ਿਆਂ ਦਾ ਪਿਟਾਰਾ ਖੁੱਲ੍ਹਣਾ ਸ਼ੁਰੂ ਹੋ ਗਿਆ। ਬਜਟ ‘ਤੇ ਕਾਂਗਰਸ ਦੇ ਸਾਂਸਦ ਮਨੀਸ਼ ਤਿਵਾੜੀ ਨੇ ਕਿਹਾ, “ਮੈਂ ਇਹ ਸਮਝਣ ਵਿੱਚ ਅਸਫਲ ਰਿਹਾ ਕਿ ਇਹ ਭਾਰਤ ਸਰਕਾਰ ਦਾ ਬਜਟ ਸੀ ਜਾਂ ਬਿਹਾਰ ਸਰਕਾਰ ਦਾ? ਕੀ ਤੁਸੀਂ ਕੇਂਦਰੀ ਵਿੱਤ ਮੰਤਰੀ ਦੇ ਪੂਰੇ ਬਜਟ ਭਾਸ਼ਣ ਵਿੱਚ ਬਿਹਾਰ ਤੋਂ ਇਲਾਵਾ ਕਿਸੇ ਹੋਰ ਸੂਬੇ ਦਾ ਨਾਮ ਸੁਣਿਆ ਹੈ? ਜਦੋਂ ਤੁਸੀਂ ਦੇਸ਼ ਦੇ ਬਜਟ ਦੀ ਗੱਲ ਕਰਦੇ ਹੋ ਤਾਂ ਪੂਰੇ ਦੇਸ਼ ਲਈ ਕੁਝ ਨਾ ਕੁਝ ਹੋਣਾ ਚਾਹੀਦਾ ਹੈ।
ਬਜਟ ਗਰੀਬਾਂ- ਕਿਸਾਨ ਭਲਾਈ ਵਾਲਾ
ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ, ”ਬਿਹਾਰ ਨੂੰ ਤਰਜੀਹ ਮਿਲੀ ਹੈ। ਸੂਬੇ ਲਈ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ ਹੈ। ਇਹ ਬਜਟ ਗਰੀਬਾਂ, ਕਿਸਾਨਾਂ ਦੀ ਭਲਾਈ ਅਤੇ ਮੱਧ ਵਰਗ ਦੀ ਮਦਦ ਲਈ ਹੈ। ਇਹ ਬਜਟ ਅਜਿਹਾ ਹੈ ਕਿ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਅਮਿਤ ਸ਼ਾਹ ਨੇ PM ਨੂੰ ਬਜਟ ਲਈ ਦਿੱਤੀ ਵਧਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਜਟ ਨੂੰ ਮੱਧ ਵਰਗ ਲਈ ਦੱਸਿਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ ਕਿ ਹਮੇਸ਼ਾ ਪੀਐੱਮ ਮੋਦੀ ਦੇ ਦਿਲ ‘ਚ ਮੱਧ ਵਰਗ ਰਹਿੰਦਾ ਹੈ। 12 ਲੱਖ ਰੁਪਏ ਦੀ ਆਮਦਨ ਤੱਕ ਜ਼ੀਰੋ ਇਨਕਮ ਟੈਕਸ। ਬਜਟ-2025 ਹਰ ਖੇਤਰ ਵਿੱਚ ਇੱਕ ਵਿਕਸਤ ਅਤੇ ਉੱਤਮ ਭਾਰਤ ਦੇ ਨਿਰਮਾਣ ਲਈ ਮੋਦੀ ਸਰਕਾਰ ਦੇ ਵਿਜ਼ਨ ਦਾ ਬਲੂਪ੍ਰਿੰਟ ਹੈ। ਬਜਟ ਵਿੱਚ ਕਿਸਾਨਾਂ, ਗਰੀਬਾਂ, ਮੱਧ ਵਰਗ, ਔਰਤਾਂ ਅਤੇ ਬੱਚਿਆਂ ਦੀ ਸਿੱਖਿਆ, ਪੋਸ਼ਣ ਅਤੇ ਸਿਹਤ ਤੋਂ ਲੈ ਕੇ ਸਟਾਰਟਅੱਪ, ਨਵੀਨਤਾ ਅਤੇ ਨਿਵੇਸ਼ ਤੱਕ ਹਰ ਖੇਤਰ ਨੂੰ ਕਵਰ ਕੀਤਾ ਗਿਆ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਇਸ ਸਰਬ-ਸੰਮਲਿਤ ਅਤੇ ਦੂਰਅੰਦੇਸ਼ੀ ਬਜਟ ਲਈ ਵਧਾਈ ਦਿੰਦਾ ਹਾਂ।
Accident: ਪਿਕਅੱਪ ਨਾਲ ਟਕਰਾਈ SSF ਜਵਾਨਾਂ ਦੀ ਗੱਡੀ, 3 ਜਵਾਨ ਗੰਭੀਰ ਜ਼ਖ਼ਮੀ