Accident: ਪਿਕਅੱਪ ਨਾਲ ਟਕਰਾਈ SSF ਜਵਾਨਾਂ ਦੀ ਗੱਡੀ, 3 ਜਵਾਨ ਗੰਭੀਰ ਜ਼ਖ਼ਮੀ

0
57

Accident: ਪਿਕਅੱਪ ਨਾਲ ਟਕਰਾਈ SSF ਜਵਾਨਾਂ ਦੀ ਗੱਡੀ, 3 ਜਵਾਨ ਗੰਭੀਰ ਜ਼ਖ਼ਮੀ

ਚੰਡੀਗੜ੍ਹ,1 ਫਰਵਰੀ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ। ਵਿਜ਼ੀਬਿਲਟੀ ਵੀ 50 ਮੀਟਰ ਦੇ ਕਰੀਬ ਦਰਜ ਕੀਤੀ ਗਈ ਹੈ। ਅੱਜ ਤੜਕੇ ਸੰਘਣੀ ਧੁੰਦ ਕਾਰਨ ਅਬੋਹਰ ਵਿੱਚ ਵਾਪਰੇ ਇੱਕ ਹਾਦਸੇ ਵਿੱਚ ਐਸਐਸਐਫ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਪਿੰਡ ਨਿਹਾਲਖੇੜਾ ਨੇੜੇ ਐਸਐਸਐਫ ਦੇ ਜਵਾਨਾਂ ਦੀ ਕਾਰ ਪਿਕਅੱਪ ਨਾਲ ਟਕਰਾ ਗਈ, ਜਿਸ ਵਿੱਚ ਸਾਰੇ ਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਪਿਕਅੱਪ ਨਾਲ ਟਕਰਾਈ ਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਐਸਐਸਐਫ ਦੇ ਜਵਾਨ ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਅਤੇ ਮੋਹਿਤ ਆਪਣੀ ਨਿੱਜੀ ਕਾਰ ਵਿੱਚ ਨਿਹਾਲਖੇੜਾ ਵਿੱਚ ਡਿਊਟੀ ’ਤੇ ਜਾ ਰਹੇ ਸਨ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਕੈਂਟਰ ਨੂੰ ਓਵਰਟੇਕ ਕਰਦੇ ਸਮੇਂ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਪਿਕਅੱਪ ਨਾਲ ਟਕਰਾ ਗਈ।

ਜ਼ਖਮੀ ਹਾਲਤ ਚ ਹਸਪਤਾਲ ‘ਚ ਭਰਤੀ

ਇਸ ਹਾਦਸੇ ‘ਚ ਤਿੰਨੋਂ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੀ ਕਾਰ ਵੀ ਨੁਕਸਾਨੀ ਗਈ। ਸਥਾਨਕ ਲੋਕਾਂ ਨੇ ਤੁਰੰਤ ਐਸਐਸਐਫ ਟੀਮ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਐੱਸਐੱਸਐੱਫ ਦੀ ਇੱਕ ਹੋਰ ਟੀਮ ਨੇ ਜ਼ਖ਼ਮੀ ਜਵਾਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਬਿਹਤਰ ਇਲਾਜ ਲਈ ਰੈਫ਼ਰ ਕਰ ਦਿੱਤਾ ਗਿਆ।

Budget 2025 : ਕੈਂਸਰ ਦੀਆਂ ਦਵਾਈਆਂ ਤੋਂ ਲੈ ਕੇ ਮੋਬਾਈਲ ਬੈਟਰੀ ਤੱਕ ਇਹ ਸਾਮਾਨ ਹੋਇਆ ਸਸਤਾ

LEAVE A REPLY

Please enter your comment!
Please enter your name here