ਹਰਪ੍ਰੀਤ ਕੌਰ ਬਬਲਾ ਨੂੰ ਚੰਡੀਗੜ੍ਹ ਦੀ ਨਵੀਂ ਮੇਅਰ ਚੁਣੇ ਜਾਣ ‘ਤੇ ਰਵਨੀਤ ਬਿੱਟੂ ਨੇ ਦਿੱਤੀ ਵਧਾਈ
ਭਾਜਪਾ ਦੇ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ। ਨਿਗਮ ਚੋਣਾਂ ਲਈ ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਕਰੀਬ 12.30 ਵਜੇ ਨਤੀਜੇ ਐਲਾਨੇ ਗਏ ਉਨ੍ਹਾਂ ‘ਆਪ’ – ਕਾਂਗਰਸ ਗਠਜੋੜ ਦੀ ਪ੍ਰੇਮਲਤਾ ਨੂੰ ਹਰਾਇਆ।ਹਰਪ੍ਰੀਤ ਬਬਲਾ ਨੂੰ 19 ਅਤੇ ਪ੍ਰੇਮਲਤਾ ਨੂੰ 17 ਵੋਟਾਂ ਮਿਲੀਆਂ। ਨਤੀਜਿਆਂ ਦੇ ਐਲਾਨ ਤੋਂ ਬਾਅਦ ਭਾਜਪਾ ਆਗੂਆਂ ਵੱਲੋਂ ਜਸ਼ਨ ਵਿਚ ਮਨਾਇਆ ਗਿਆ ।
BJP ਨੇ ਪੰਜਾਬ ਦੀ ਰਾਜਧਾਨੀ ਜਿੱਤ ਲਈ:ਬਿੱਟੂ
ਹਰਪ੍ਰੀਤ ਕੌਰ ਬਬਲਾ ਨੂੰ ਚੰਡੀਗੜ੍ਹ ਦੀ ਨਵੀਂ ਮੇਅਰ ਚੁਣੇ ਜਾਣ ‘ਤੇ ਰਵਨੀਤ ਬਿੱਟੂ ਨੇ ਵਧਾਈ ਦਿੱਤੀ ਹੈ “ਉਨ੍ਹਾਂ ਕਿਹਾ ਕਿ “ਚੰਡੀਗੜ੍ਹ ਦੀ ਨਵੀਂ ਮੇਅਰ ਬਣਨ ’ਤੇ ਹਰਪ੍ਰੀਤ ਕੌਰ ਬਾਬਲਾ ਨੂੰ ਦਿਲੋਂ ਵਧਾਈਆਂ! ਆਪ-ਕਾਂਗਰਸ ਗਠਜੋੜ ਦੇ ਸਾਰੇ ਯਤਨਾਂ ਦੇ ਬਾਵਜੂਦ ਲੋਕਾਂ ਨੇ ਪ੍ਰਭਾਵਸ਼ਾਲੀ ਨੇਤ੍ਰਿਤਵ ਨੂੰ ਚੁਣਿਆ ਹੈ। BJP ਨੇ ਪੰਜਾਬ ਦੀ ਰਾਜਧਾਨੀ ਜਿੱਤ ਲਈ ਹੈ ਹੁਣ ਅਗਲੀ ਵਾਰੀ ਪੰਜਾਬ ਦੀ ਹੈ”
Chandigarh Mayor Election: ਭਾਜਪਾ ਨੇ ਪਲਟੀ ਬਾਜ਼ੀ; ਹਰਪ੍ਰੀਤ ਕੌਰ ਬਬਲਾ ਬਣੀ ਚੰਡੀਗੜ੍ਹ ਦੀ ਨਵੀ ਮੇਅਰ