ਮੇਅਰ ਬਣਨ ਤੋਂ ਬਾਅਦ ਜਗਜੀਤ ਸਿੰਘ ਮੋਤੀ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
ਪੰਜਾਬ ਦੇ ਵਿੱਚ ਚਾਰ ਜਗ੍ਹਾ ਤੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਹੁਣ ਅੰਮ੍ਰਿਤਸਰ ਨੂੰ ਮੇਅਰ ਮਿਲ ਚੁੱਕਾ ਹੈ ਤੇ ਜਗਜੀਤ ਸਿੰਘ ਮੋਤੀ ਭਾਟੀਆ ਦਾ ਨਾਮ ਮੇਅਰ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਮੇਅਰ ਬਣਨ ਤੋਂ ਬਾਅਦ ਮੋਤੀ ਭਾਟੀਆ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਅਤੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਭਾਟੀਆ ਨੇ ਬੋਲਦੇ ਹੋਏ ਕਿਹਾ ਕਿ ਉਹ ਅੰਮ੍ਰਿਤਸਰ ਦੀ ਬੇਹਤਰ ਤਰੱਕੀ ਲਈ ਦਿਨ ਰਾਤ ਇੱਕ ਕਰਨਗੇ ਅਤੇ ਅੰਮ੍ਰਿਤਸਰ ਨੂੰ ਇੱਕ ਵਾਰ ਫਿਰ ਤੋਂ ਅੱਵਲ ਨੰਬਰ ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ ਉੱਥੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਹਾਈ ਕਮਾਂਡ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ ਜਿਨਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਅਤੇ ਮੇਹਰ ਬਣਾ ਕੇ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਨੂੰ ਇੱਕ ਮੇਅਰ ਦਿੱਤਾ ਗਿਆ ਹੈ।
ਇੱਥੇ ਦੱਸਣ ਯੋਗ ਹੈ ਕਿ ਕਾਂਗਰਸ ਦੇ ਕੋਲ 41 ਦੇ ਕਰੀਬ ਕੌਂਸਲਰ ਸਨ ਅਤੇ ਭਾਰਤੀ ਜਨਤਾ ਪਾਰਟੀ ਕੋਲ ਸੱਤ ਅਤੇ ਅਕਾਲੀ ਦਲ ਕੋਲ ਚਾਰ ਕੌਂਸਲਰ ਸਨ ਲੇਕਿਨ ਉਸ ਤੋਂ ਬਾਅਦ ਅੱਜ ਜਦੋਂ ਚੋਣ ਹੋਣ ਲੱਗੀ ਤਾਂ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਨੂੰ ਛੱਡ ਆਪ ਚ ਸ਼ਾਮਿਲ ਹੋਏ ਮੋਤੀ ਭਾਟੀਆ ਨੂੰ ਅੰਮ੍ਰਿਤਸਰ ਦਾ ਮੇਅਰ ਬਣਾਇਆ ਗਿਆ ਅਤੇ ਹੁਣ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਕੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਲੰਮੇ ਚਿਰ ਤੋਂ ਬਾਅਦ ਕੀ ਅੰਮ੍ਰਿਤਸਰ ਸ਼ਹਿਰ ਦੀ ਜੋ ਵਿਗੜੀ ਹੋਈ ਨੁਹਾਰ ਹੈ ਉਸ ਨੂੰ ਮੋਤੀ ਭਾਟੀਆ ਸਹੀ ਕਰ ਪਾਉਂਦੇ ਹਨ ਜਾਂ ਨਹੀਂ ਇਹ ਤਾ ਸਮਾਂ ਅੱਜ ਦੱਸੇਗਾ ਲੇਕਿਨ ਅੰਮ੍ਰਿਤਸਰ ਨੂੰ ਨਵਾਂ ਮੇਅਰ ਮਿਲ ਚੁੱਕਾ ਹੈ।









