ਗ੍ਰੀਨ ਏਨਰਜੀ ਦਾ ਦਿਖੀਆ ਅਸਰ, ਭਗਵੰਤ ਮਾਨ ਦਾ ਐਲਾਨ – ਕਿਸਾਨਾਂ ਨੂੰ ਵੀ ਮਿਲੇਗਾ ਲਾਭ || Punjab News

0
152

ਗ੍ਰੀਨ ਏਨਰਜੀ ਦਾ ਦਿਖੀਆ ਅਸਰ, ਭਗਵੰਤ ਮਾਨ ਦਾ ਐਲਾਨ – ਕਿਸਾਨਾਂ ਨੂੰ ਵੀ ਮਿਲੇਗਾ ਲਾਭ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਘਰੇਲੂ ਖਪਤਕਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ (ਦੋ ਮਹੀਨੇ ਦੇ ਚੱਕਰ ‘ਤੇ 600 ਯੂਨਿਟ) ਮੁਹੱਈਆ ਕਰਾਉਣ ਦੇ ਨਾਲ-ਨਾਲ ਹਰੀ ਊਰਜਾ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸਸਤੀ ਬਿਜਲੀ ਖਰੀਦ ਰਹੀ ਹੈ। ਇਸ ਦੇ ਲਈ ਪੰਜਾਬ ਸਰਕਾਰ ਨੇ ਸੌਰ ਅਤੇ ਪੌਣ ਊਰਜਾ ਤੋਂ ਪੈਦਾ ਹੋਣ ਵਾਲੀ ਬਿਜਲੀ ਸਭ ਤੋਂ ਘੱਟ ਕੀਮਤ ‘ਤੇ ਖਰੀਦਣ ਲਈ ਸਮਝੌਤਾ ਕੀਤਾ ਹੈ। ਹੁਣ ਕਿਸਾਨਾਂ ਦੀਆਂ ਮੋਟਰਾਂ ਨੂੰ ਸੂਰਜੀ ਊਰਜਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦਿੱਲੀ ਚੋਣਾਂ ਲਈ ‘ਆਪ’ ਵੱਲੋਂ ਮੈਨੀਫੈਸਟੋ ਜਾਰੀ, ਕੇਜਰੀਵਾਲ ਨੇ ਜਾਰੀ ਕੀਤੀਆਂ 15 ਗਾਰੰਟੀਆਂ

ਘੱਟ ਕੀਮਤ ‘ਤੇ ਬਿਜਲੀ ਖਰੀਦਣ ਦੇ ਸਮਝੌਤੇ ਨਾਲ ਨਾ ਸਿਰਫ ਆਮ ਲੋਕਾਂ ‘ਚ ਗ੍ਰੀਨ ਏਨਰਜੀ ਪ੍ਰਤੀ ਉਤਸ਼ਾਹ ਵਧਿਆ ਹੈ ਸਗੋਂ ਸਰਕਾਰ ਨੂੰ ਸਸਤੇ ਭਾਅ ‘ਤੇ ਬਿਜਲੀ ਵੀ ਮਿਲੀ ਹੈ। ਪੰਜਾਬ ਸਰਕਾਰ ਦੇ ਇਸ ਸਮਝੌਤੇ ਨੂੰ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

ਪੰਜਾਬ ਸਰਕਾਰ ਪਹਿਲਾਂ ਇਹ ਸੂਰਜੀ ਊਰਜਾ 14 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦਦੀ ਸੀ। ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿੱਚ ਆਮ ਜਨਤਾ ਦੇ ਹਿੱਤ ਵਿੱਚ ਫੈਸਲੇ ਲਏ ਗਏ ਹਨ। ਮਾਨ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੇ ਇਰਾਦੇ ਸਾਫ਼ ਹਨ। ਅਸੀਂ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਵਾ ਕੇ ਨਾ ਸਿਰਫ਼ ਵਿੱਤੀ ਤੌਰ ‘ਤੇ ਮਦਦ ਕਰ ਰਹੇ ਹਾਂ ਸਗੋਂ ਬਿਜਲੀ ਖੇਤਰ ਨੂੰ ਬਿਹਤਰ ਬਣਾਉਣ ਲਈ ਪ੍ਰੋਗਰਾਮ ਵੀ ਲਾਗੂ ਕਰ ਰਹੇ ਹਾਂ।

ਖੇਤੀ ਮੋਟਰਾਂ ਨੂੰ ਸੂਰਜੀ ਊਰਜਾ ਨਾਲ ਜੋੜਨ ਦੀ ਯੋਜਨਾ

ਅੱਜ ਪੰਜਾਬ ਦੇ ਕਿਸਾਨਾਂ ਦੀਆਂ ਮੋਟਰਾਂ ਲਈ ਬਿਜਲੀ ਵੀ ਮੁਫ਼ਤ ਹੈ। ਹੁਣ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੋਟਰਾਂ ਨੂੰ ਹੌਲੀ-ਹੌਲੀ ਸੂਰਜੀ ਊਰਜਾ ਨਾਲ ਜੋੜਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਇਸ ਨੂੰ ਪੜਾਅਵਾਰ ਕਰੇਗੀ। ਪੰਜਾਬ ਨੇ 2047 ਤੱਕ 80 ਫੀਸਦੀ ਖੇਤੀ ਮੋਟਰਾਂ ਨੂੰ ਸੂਰਜੀ ਊਰਜਾ ਨਾਲ ਜੋੜਨ ਦੀ ਯੋਜਨਾ ਬਣਾਈ ਹੈ। ਤਾਂ ਜੋ ਵਾਢੀ ਦੇ ਸੀਜ਼ਨ ਦੌਰਾਨ ਕਿਸਾਨ ਮੁਫ਼ਤ ਬਿਜਲੀ ਦੀ ਵਰਤੋਂ ਕਰ ਸਕਣ, ਬਾਅਦ ਵਿੱਚ ਸੂਬੇ ਦੇ ਲੋਕ ਸੂਰਜੀ ਊਰਜਾ ਤੋਂ ਪੈਦਾ ਹੋਣ ਵਾਲੀ ਊਰਜਾ ਦਾ ਲਾਭ ਲੈ ਸਕਣ।

LEAVE A REPLY

Please enter your comment!
Please enter your name here