ਗਣਤੰਤਰ ਦਿਵਸ ਮੌਕੇ ਕਰਤਵ ਮਾਰਗ ‘ਤੇ ਫੌਜ ਦੇ ਜਵਾਨਾਂ ਨੇ ਦਿਖਾਏ ਲਾਜਵਾਬ ਕਾਰਨਾਮੇ, ਜਾਣੋ ਕੀ ਕੁਝ ਰਿਹਾ ਖਾਸ

0
14

ਗਣਤੰਤਰ ਦਿਵਸ ਮੌਕੇ ਕਰਤਵ ਮਾਰਗ ‘ਤੇ ਫੌਜ ਦੇ ਜਵਾਨਾਂ ਨੇ ਦਿਖਾਏ ਲਾਜਵਾਬ ਕਾਰਨਾਮੇ, ਜਾਣੋ ਕੀ ਕੁਝ ਰਿਹਾ ਖਾਸ

ਨਵੀ ਦਿੱਲੀ : ਗਣਤੰਤਰ ਦਿਵਸ ‘ਤੇ ਕਰਤਵ ਮਾਰਗ ‘ਤੇ ਕੱਢੀ ਗਈ ਪਰੇਡ ‘ਚ ਫੌਜ ਦੇ ਜਵਾਨਾਂ ਨੇ ਲਾਜਵਾਬ ਕਾਰਨਾਮੇ ਦਿਖਾਏ। ਲੜਾਕੂ ਦਸਤੇ ਦੀ ਅਗਵਾਈ ਕਰ ਰਹੇ ਕੈਪਟਨ ਡਿੰਪਲ ਸਿੰਘ ਭਾਟੀ ਨੇ ਚੱਲਦੇ ਮੋਟਰਸਾਈਕਲ ‘ਤੇ 12 ਫੁੱਟ ਉੱਚੀ ਪੌੜੀ ‘ਤੇ ਚੜ੍ਹ ਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸਲਾਮੀ ਦਿੱਤੀ। ਉਨ੍ਹਾਂ ਨੇ ਅਜਿਹਾ ਕਰਨ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਕੇ ਵਿਸ਼ਵ ਰਿਕਾਰਡ ਬਣਾਇਆ। ਕੈਪਟਨ ਭਾਟੀ ਨੇ ਸ਼ਿੱਦਤ ਅਤੇ ਸ਼ਾਨ ਨਾਲ ਰਾਸ਼ਟਰਪਤੀ ਨੂੰ ਸਲਾਮੀ ਦਿੱਤੀ।

ਮੋਟਰਸਾਈਕਲਾਂ ‘ਤੇ ਕਈ ਸਟੰਟ

ਗਣਤੰਤਰ ਦਿਵਸ ਦੇ ਮੌਕੇ ‘ਤੇ ‘ਦਿ ਡੇਅਰ ਡੇਵਿਲਜ਼’ ਦੇ ਨਾਂ ਨਾਲ ਮਸ਼ਹੂਰ ਕੋਰ ਆਫ ਸਿਗਨਲ ਮੋਟਰਸਾਈਕਲ ਰਾਈਡਰਜ਼ ਦੀ ਡਿਸਪਲੇਅ ਟੀਮ ਨੇ ਮੋਟਰਸਾਈਕਲਾਂ ‘ਤੇ ਕਈ ਸਟੰਟ ਕੀਤੇ। ਇਸ ਦੌਰਾਨ ਟੀਮ ਨੇ ਬੁਲੇਟ ਸਲੂਟ, ਲੈਡਰ ਸਲੂਟ, ਟੈਂਕ ਟਾਪ, ਡਬਲ ਜਿੰਮੀ, ਡੇਵਿਲਜ਼ ਡਾਊਨ, ਸ਼ਤਰੂਜੀਤ, ਲੋਟਸ ਅਤੇ ਹਿਊਮਨ ਪਿਰਾਮਿਡ ਸਮੇਤ ਕਈ ਫਾਰਮੇਸ਼ਨਾਂ ਰਾਹੀਂ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ।

ਘੋੜ-ਸਵਾਰ ਜਵਾਨਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ

ਘੋੜ-ਸਵਾਰ ਜਵਾਨਾਂ ਨੇ ਨਾਇਕ ਸੁਮਿਤ ਕੁਮਾਰ ਯਾਦਵ ਅਤੇ ਸੱਤ ਹੋਰ ਦਲੇਰ ਸਿਪਾਹੀਆਂ ਦੀ ਅਗਵਾਈ ਹੇਠ ਸ਼ਤਰੂਜੀਤ ਫਾਰਮ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਸੈਨਿਕਾਂ ਦੀ ਬਹਾਦਰੀ ਅਤੇ ਉੱਤਮਤਾ ਝਲਕਦੀ ਸੀ। ਹੌਲਦਾਰ ਪ੍ਰਮੋਦ ਪਾਟਿਲ, ਹੌਲਦਾਰ ਸੰਗਰਾਮ ਕੇਸ਼ਰੀ ਜੇਨਾ ਅਤੇ 12 ਹੋਰ ਦਲੇਰ ਸਿਪਾਹੀਆਂ ਦੁਆਰਾ ਮਰਕਰੀ ਪੀਕ ਫਾਰਮੇਸ਼ਨ ਦਾ ਪ੍ਰਦਰਸ਼ਨ ਕੀਤਾ ਗਿਆ।

ਪੰਜਾਬ ਦੀਆਂ ਸੜਕਾਂ ‘ਤੇ ਆਇਆ ਟਰੈਕਟਰਾਂ ਹੜ੍ਹ, ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਜਾਰੀ

LEAVE A REPLY

Please enter your comment!
Please enter your name here