Verka ਨੇ ਘਟਾਈ ਦੁੱਧ ਦੀ ਕੀਮਤ, ਪੜ੍ਹੋ ਨਵੇਂ ਰੇਟ || MILK PRICE REDUCED
ਚੰਡੀਗੜ੍ਹ : ਅਮੂਲ ਅਤੇ ਵੇਰਕਾ ਵਰਗੀਆਂ ਵੱਡੀਆਂ ਡੇਅਰੀ ਕੰਪਨੀਆਂ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਘਟਾਈਆਂ ਹਨ। ਦੁੱਧ ਦੀਆਂ ਵਧਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਦਿੰਦਿਆਂ ਵੇਰਕਾ ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਵੇਰਕਾ ਨੇ ਵੇਰਕਾ ਸਟੈਂਡਰਡ ਮਿਲਕ ਅਤੇ ਵੇਰਕਾ ਫੁੱਲ ਕਰੀਮ ਮਿਲਕ ਦੀ ਇੱਕ ਲੀਟਰ ਪੈਕਿੰਗ ਦੀ ਕੀਮਤ ਵਿੱਚ 1 ਰੁਪਏ ਦੀ ਕਟੌਤੀ ਕੀਤੀ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋਣਗੀਆਂ।
ਦੇਖੋ ਨਵੀਆਂ ਕੀਮਤਾਂ
ਨਵੀਂਆਂ ਕੀਮਤਾਂ ਦੇ ਅਨੁਸਾਰ, ਵੇਰਕਾ ਟੋਨਡ ਦੁੱਧ ਦੀ ਕੀਮਤ 62 ਰੁਪਏ ਤੋਂ ਘੱਟ ਕੇ 61 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਵੇਰਕਾ ਫੁੱਲ ਕਰੀਮ ਦੁੱਧ ਦੀ ਕੀਮਤ 68 ਰੁਪਏ ਤੋਂ ਘੱਟ ਕੇ 67 ਰੁਪਏ ਹੋ ਗਈ ਹੈ। ਵੇਰਕਾ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਵੇਰਕਾ ਦਾ ਦੁੱਧ ਸੰਤੁਲਿਤ ਅਤੇ ਪੌਸ਼ਟਿਕ ਹੈ। ਇਹ ਵਿਟਾਮਿਨ ਏ ਅਤੇ ਡੀ ਨਾਲ ਭਰਪੂਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਖਪਤਕਾਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਬੀਤੇ ਦਿਨੀ ਅਮੂਲ ਨੇ ਆਪਣੇ ਉਤਪਾਦਾਂ ਜਿਵੇਂ ਕਿ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਸਪੈਸ਼ਲ ਟੀ ਮਿਲਕ ਦੀਆਂ ਕੀਮਤਾਂ ਘਟਾ ਦਿੱਤੀਆਂ ਸਨ।
ਪੰਜਾਬ ਦੇ 24 ਪੁਲਿਸ ਅਧਿਕਾਰੀਆਂ ਨੂੰ ਅੱਜ CM ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ