ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਐਕਸੀਡੈਂਟ ‘ਚ ਮੌ.ਤ
ਕੈਨੇਡਾ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਹਠੂਰ ਦੇ ਜੰਮਪਲ ਨੌਜਵਾਨ ਅਰਸ਼ਪ੍ਰੀਤ ਸਿੰਘ (24) ਦੀ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਮੌਕੇ ’ਤੇ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਅਤੇ ਨੰਬਰਦਾਰ ਮੇਹਰਦੀਪ ਸਿੰਘ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਬਹੁਤ ਹੀ ਲਾਇਕ ਲੜਕਾ ਸੀ, ਜੋ 2021 ਵਿਚ ਆਈਲੈਟਸ ਕਰਕੇ ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਰਹਿ ਰਿਹਾ ਸੀ ਅਤੇ ਟਰਾਲਾ ਚਲਾਉਂਦਾ ਸੀ।
ਬੀਤੇ ਦਿਨ ਦੀਆਂ ਚੋਣਵੀਆਂ ਖ਼ਬਰਾਂ 25-1-2025
ਉਹ ਅਪਣੇ ਟਰਾਲੇ ’ਤੇ ਇਗਨੇਸ (ਓਨਟਾਰੀਓ) ਤੋਂ ਲਗਭਗ 50 ਕੁ ਕਿਲੋਮੀਟਰ ਅੱਗੇ ਗਿਆ ਤਾਂ ਅਚਾਨਕ ਆਹਮੋ-ਸਾਹਮਣੇ ਟਰਾਲਿਆਂ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਦਰਦਨਾਕ ਹਾਦਸੇ ’ਚ ਅਰਸ਼ਪ੍ਰੀਤ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।