ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ‘ਚ ਇਕ ਫੈਕਟਰੀ ‘ਚ ਵੱਡਾ ਧ*ਮਾਕਾ, ਰਾਹਤ ਅਤੇ ਬਚਾਅ ਕਾਰਜ ਜਾਰੀ
ਮਹਾਰਾਸ਼ਟਰ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਭੰਡਾਰਾ ਜ਼ਿਲੇ ਦੀ ਇਕ ਫੈਕਟਰੀ ‘ਚ ਵੱਡਾ ਧਮਾਕਾ ਹੋਇਆ ਹੈ। ਆਰਡੀਨੈਂਸ ਮੈਨੂਫੈਕਚਰਿੰਗ ਕੰਪਨੀ ਦੇ ਸੀ ਸੈਕਸ਼ਨ ‘ਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਜ਼ਖਮੀਆਂ ਨੂੰ ਇਲਾਜ ਲਈ ਲਿਜਾਇਆ ਗਿਆ ਸਥਾਨਕ ਹਸਪਤਾਲ
ਜ਼ਿਲ੍ਹਾ ਕੁਲੈਕਟਰ ਸੰਜੇ ਕੋਲਤੇ ਨੇ ਦੱਸਿਆ ਕਿ ਇਹ ਧਮਾਕਾ ਸਵੇਰੇ ਕਰੀਬ 10.30 ਵਜੇ ਕੰਪਲੈਕਸ ਦੇ ਅੰਦਰ ਹੋਇਆ। ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਆਰਡੀਨੈਂਸ ਫੈਕਟਰੀ ‘ਚ ਧਮਾਕੇ ਤੋਂ ਬਾਅਦ ਇਲਾਕੇ ‘ਚ ਅੱਗ ਦੀਆਂ ਲਪਟਾਂ ਅਤੇ ਧੂੰਆਂ ਦੂਰ-ਦੂਰ ਤੱਕ ਫੇਲ ਗਿਆ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੀ ਆਵਾਜ਼ 5-7 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ।
ਪੁਲਿਸ ਨੇ ਸੈਫ ਅਲੀ ਖਾਨ ਦੇ ਬਿਆਨ ਕੀਤੇ ਦਰਜ, ਅਦਾਕਾਰ ਨੇ ਦੱਸਿਆ ਉਸ ਰਾਤ ਕੀ-ਕੀ ਹੋਇਆ