Realme P3x 5G ਸਮਾਰਟਫੋਨ ਭਾਰਤ ‘ਚ ਕਦੋਂ ਹੋਣ ਜਾ ਰਿਹਾ ਲਾਂਚ ? ਕੈਮਰੇ ਬਾਰੇ ਜਾਣਕਾਰੀ ਹੋਈ ਲੀਕ || Technology News

0
13
When is the Realme P3x 5G smartphone going to be launched in India? Information about the camera was leaked

Realme P3x 5G ਸਮਾਰਟਫੋਨ ਭਾਰਤ ‘ਚ ਕਦੋਂ ਹੋਣ ਜਾ ਰਿਹਾ ਲਾਂਚ ? ਕੈਮਰੇ ਬਾਰੇ ਜਾਣਕਾਰੀ ਹੋਈ ਲੀਕ

Realme P3x 5G ਸਮਾਰਟਫੋਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇਹ ਫ਼ੋਨ ਭਾਰਤ ‘ਚ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਹਾਲਾਂਕਿ, ਚੀਨੀ ਸਮਾਰਟਫੋਨ ਕੰਪਨੀ ਰੀਅਲਮੀ ਨੇ ਆਪਣੇ ਆਉਣ ਵਾਲੇ ਫੋਨ ਦੀ ਲਾਂਚਿੰਗ ਡੇਟ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਇਸ ਫੋਨ ਦੇ ਕਲਰ ਆਪਸ਼ਨ ਦੇ ਨਾਲ ਰੈਮ ਅਤੇ ਸਟੋਰੇਜ ਦੀ ਜਾਣਕਾਰੀ ਲੀਕ ਹੋ ਗਈ ਹੈ। ਰਿਪੋਰਟ ਮੁਤਾਬਕ, ਇਸ ਫੋਨ ਨੂੰ ਤਿੰਨ ਕਲਰ ਆਪਸ਼ਨ ‘ਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ‘ਚ 8GB ਰੈਮ ਦੇ ਨਾਲ 256GB ਸਟੋਰੇਜ ਦੀ ਸਹੂਲਤ ਦਿੱਤੀ ਜਾ ਸਕਦੀ ਹੈ।

ਕੁਝ ਖਾਸ ਵੇਰਵੇ ਲੀਕ

ਇੱਕ ਜਾਣੇ-ਪਛਾਣੇ ਟਿਪਸਟਰ ਸੁਧਾਂਸ਼ੂ ਅੰਬੋਰ ਨੇ ਮਾਈ ਸਮਾਰਟ ਪ੍ਰਾਈਸ ਦੇ ਸਹਿਯੋਗ ਨਾਲ Realme P3x 5G ਦੇ ਕੁਝ ਖਾਸ ਵੇਰਵੇ ਲੀਕ ਕੀਤੇ ਹਨ। ਇਸ ਰਿਪੋਰਟ ਦੇ ਅਨੁਸਾਰ, Realme P3x 5G ਕੋਡਨੇਮ RMX3944 ਦੇ ਨਾਲ ਤਿੰਨ ਰੈਮ ਅਤੇ ਸਟੋਰੇਜ ਵਿਕਲਪਾਂ ਵਿੱਚ ਉਪਲਬਧ ਹੋ ਸਕਦਾ ਹੈ। ਇਨ੍ਹਾਂ ‘ਚ 128GB ਸਟੋਰੇਜ ਦੇ ਨਾਲ 6GB ਰੈਮ, 128GB ਸਟੋਰੇਜ ਦੇ ਨਾਲ 8GB ਰੈਮ ਅਤੇ 256GB ਸਟੋਰੇਜ ਦੇ ਨਾਲ 8GB ਰੈਮ ਦੇ ਵਿਕਲਪ ਹੋਣਗੇ। ਕੰਪਨੀ Realme P3x 5G ਨੂੰ ਮਿਡਨਾਈਟ ਬਲੂ, ਲੂਨਰ ਸਿਲਵਰ ਅਤੇ ਸਟੈਲਰ ਪਿੰਕ ਕਲਰ ਆਪਸ਼ਨ ‘ਚ ਲਾਂਚ ਕਰ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ, ਭਲਕੇ ਮੀਂਹ ਦੇ ਆਸਾਰ

16MP ਪ੍ਰਾਇਮਰੀ ਰਿਅਰ ਕੈਮਰਾ

ਇਸ ਤੋਂ ਇਲਾਵਾ, Realme ਦੇ ਇਸ ਆਉਣ ਵਾਲੇ ਫੋਨ ਨੂੰ ਮਾਡਲ ਨੰਬਰ RMX3944 ਦੇ ਨਾਲ ਕੈਮਰਾ FV5 ਡਾਟਾਬੇਸ ‘ਤੇ ਵੀ ਦੇਖਿਆ ਗਿਆ ਹੈ। ਪ੍ਰਕਾਸ਼ਨ ਦੀ ਰਿਪੋਰਟ ਵਿੱਚ ਸ਼ੇਅਰ ਕੀਤੇ ਗਏ ਸਕ੍ਰੀਨਸ਼ੌਟਸ ਅਨੁਸਾਰ, ਇਸ ਫੋਨ ਵਿੱਚ ਇੱਕ 16MP ਪ੍ਰਾਇਮਰੀ ਰਿਅਰ ਕੈਮਰਾ ਹੋ ਸਕਦਾ ਹੈ। ਫੋਨ ਦਾ ਪ੍ਰਾਇਮਰੀ ਕੈਮਰਾ ਮੈਨੂਅਲ ਫੋਕਸ ਨੂੰ ਸਪੋਰਟ ਕਰ ਸਕਦਾ ਹੈ। ਇਹ 100-6400 ਦੀ ISO ਰੇਂਜ ਦੇ ਨਾਲ 32 ਸਕਿੰਟਾਂ ਤੱਕ ਦੇ ਲੰਬੇ ਐਕਸਪੋਜ਼ਰ ਸ਼ਾਟ ਸ਼ੂਟ ਕਰ ਸਕਦਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਹੁਣ ਤੱਕ Realme ਨੇ Realme P3 ਸੀਰੀਜ਼ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਇਹ ਫੋਨ ਭਾਰਤ ‘ਚ ਫਰਵਰੀ 2025 ਤੱਕ ਲਾਂਚ ਕੀਤਾ ਜਾ ਸਕਦਾ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਕੰਪਨੀ ਕਦੋਂ ਅਧਿਕਾਰਿਤ ਤੌਰ ‘ਤੇ ਆਪਣੇ ਆਉਣ ਵਾਲੇ ਫੋਨ ਬਾਰੇ ਹੋਰ ਜਾਣਕਾਰੀ ਦਾ ਖੁਲਾਸਾ ਕਰਦੀ ਹੈ।

 

 

 

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here