ਮਹਿਲਾਂ ਸਹਾਇਕ ਡਾਇਰੈਕਟਰ ਭੌਤਿਕ/ਆਡੀਓ ਨੂੰ ਦਫਤਰ ਦੇ ਮੁਖੀ ਡਾਇਰੈਕਟਰ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ, ਅਜੇ ਤਕ ਨਹੀਂ ਹੋਈ ਕੋਈ ਕਾਰਵਾਈ

0
26

ਮਹਿਲਾਂ ਸਹਾਇਕ ਡਾਇਰੈਕਟਰ ਭੌਤਿਕ/ਆਡੀਓ ਨੂੰ ਦਫਤਰ ਦੇ ਮੁਖੀ ਡਾਇਰੈਕਟਰ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ, ਅਜੇ ਤਕ ਨਹੀਂ ਹੋਈ ਕੋਈ ਕਾਰਵਾਈ

ਮੋਹਾਲੀ: ਇਕ ਉਚ ਅਧਿਕਾਰੀ ਵੱਲੋਂ ਆਪਣੇ ਕੋਲ ਡਿਊਟੀ ਕਰ ਰਹੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਮਹਿਲਾ ਅਫਸਰ ਨੂੰ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਇਹ ਮਾਮਲਾ ਉਸ ਸਮੇਂ ਹੋਰ ਗਰਮਾ ਗਿਆ ਜਦੋਂ ਕਰਾਈਮ ਬਰਾਂਚ ਫੇਸ 4 ਦੇ ਫੋਰੈਸਿਕ ਸਾਇੰਸ ਲੈਬੋਰਟਰੀ ਦੇ ਮੁਲਾਜ਼ਮਾਂ ਨੇ ਇੱਕ ਭਾਰੀ ਇਕੱਠ ਕਰਕੇ ਇਸਦਾ ਵਿਰੋਧ ਕੀਤਾ।

ਉੱਚ ਅਧਿਕਾਰੀਆਂ ਤੇ ਵਿਭਾਗ ਨੂੰ ਦਿੱਤੀਆਂ ਦਰਖਾਸਤਾਂ

ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਹਾਇਕ ਡਾਇਰੈਕਟਰ ਸੰਦੀਪ ਕੌਰ, ਸੀਨੀਅਰ ਅਧਿਕਾਰੀ ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਫੋਰੈਸਿਕ ਸਾਇੰਸ ਲੈਬੋਰਟਰੀ ਦੇ ਡਾਇਰੈਕਟਰ ਅਸ਼ਵਨੀ ਕਾਲੀਆ ਨੇ ਆਪਣੇ ਵਿਭਾਗ ਦੇ ਸਹਾਇਕ ਡਾਇਰੈਕਟਰ ਸੰਦੀਪ ਕੌਰ ਨੂੰ ਮਿਤੀ 3/01/2025 ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਜਲੀਲ ਕੀਤਾ। ਜਿਸ ਦੀਆਂ ਲਿਖਤੀ ਦਰਖਾਸਤਾਂ ਡਾਇਰੈਕਟਰ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਸਰਕਾਰ, ਮਾਨਯੋਗ ਸਕੱਤਰ ਪੰਜਾਬ ਸਰਕਾਰ ਗ੍ਰਹਿ ਮਾਮਲੇ ਪੰਜਾਬ ਅਤੇ ਪੰਜਾਬ ਸਟੇਟ ਕਮਿਸ਼ਨ ਫਾਰ ਵੋਮੈਨ ਪੰਜਾਬ ਨੂੰ ਦਿੱਤੀਆਂ ਗਈਆਂ। ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਜੇਕਰ ਨਾ ਮਿਲਿਆ ਇਨਸਾਫ ਤਾਂ ਕੀਤਾ ਜਾਵੇਗਾ ਵੱਡਾ ਸੰਘਰਸ਼

ਉਹਨਾਂ ਕਿਹਾ ਕਿ ਮੁਖੀ ਡਾਇਰੈਕਟਰ ਬਾਕੀ ਅਧਿਕਾਰੀਆਂ ਤੇ ਦਬਾਅ ਪਾ ਕੇ ਗਲਤ ਕੰਮ ਕਰਵਾਉਣਾ ਚਾਹੁੰਦੇ ਹਨ। ਪਰ ਸਾਡੇ ਵੱਲੋਂ ਇਨਕਾਰ ਕਰਨ ਤੇ ਸਾਨੂੰ ਅਪਸ਼ਬਦ ਬੋਲਦੇ ਹਨ ਤੇ ਉਨ੍ਹਾਂ ਨੇ ਸਾਡੀਆਂ ਤਰੱਕੀਆਂ ਵੀ ਰੋਕ ਰੱਖੀਆਂ ਹਨ। ਇਸ ਸਮੇਂ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਅਤੇ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਅਧਿਕਾਰੀਆਂ ਨਾਲ ਆਏ ਦਿਨ ਵਿਤਕਰਾ ਕਰਨ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਵਿਧਾਨ ਸਭਾ ਪੰਜਾਬ ਵਿੱਚ ਬੈਠੇ ਰਿਜ਼ਰਵ ਜਿੱਤੇ ਹੋਏ ਵਿਧਾਇਕਾਂ ਦੀ ਜੁਬਾਨ ਕਦੀ ਨਹੀਂ ਖੁੱਲਦੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਸ ਹੰਕਾਰੀ ਡਾਇਰੈਕਟਰ ਦੀ ਲਗਾਮ ਕਸੀ ਜਾਵੇ ਤੇ ਇਸ ਤੇ ਐਸ ਸੀ ਐਸ ਟੀ ਐਕਟ ਅਧੀਨ ਪਰਚਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਸਰਕਾਰ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਸਮੂਹ ਐਸ ਸੀ ਬੀਸੀ ਸਮਾਜ ਦੇ ਲੋਕ ਇੱਕ ਹਫਤੇ ਬਾਦ ਵੱਡਾ ਸੰਘਰਸ਼ ਵਿੱਡਣਗੇ।

ਅੱਧੀ ਰਾਤ ਅਚਾਨਕ ਏਮਜ਼ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ, ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਦਾ ਜਾਣਿਆ ਹਾਲ-ਚਾਲ

LEAVE A REPLY

Please enter your comment!
Please enter your name here