ਅੱਧੀ ਰਾਤ ਅਚਾਨਕ ਏਮਜ਼ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ, ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਦਾ ਜਾਣਿਆ ਹਾਲ-ਚਾਲ

0
25

ਅੱਧੀ ਰਾਤ ਅਚਾਨਕ ਏਮਜ਼ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ, ਮਰੀਜ਼ਾਂ ਅਤੇ ਪਰਿਵਾਰਕ ਮੈਂਬਰਾਂ ਦਾ ਜਾਣਿਆ ਹਾਲ-ਚਾਲ

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਵੀਰਵਾਰ ਦੇਰ ਰਾਤ ਦਿੱਲੀ ਦੇ ਏਮਜ਼ ਦੇ ਬਾਹਰ ਮਰੀਜ਼ਾਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਦਾ ਦਿੱਲੀ ਏਮਜ਼ ਦੌਰਾ ਕੋਈ ਅਧਿਕਾਰਤ ਦੌਰਾ ਨਹੀਂ ਸੀ। ਰਾਹੁਲ ਨੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਜਾਣਿਆ।

ਸੋਸ਼ਲ ਮੀਡੀਆ ‘ਤੇ ਤਸਵੀਰਾਂ ਕੀਤੀਆਂ ਸਾਂਝੀਆਂ

ਰਾਹੁਲ ਨੇ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਲਿਖਿਆ – “ਬੀਮਾਰੀ ਦਾ ਬੋਝ, ਕੜਾਕੇ ਦੀ ਠੰਡ ਅਤੇ ਸਰਕਾਰੀ ਅਸੰਵੇਦਨਸ਼ੀਲਤਾ – ਅੱਜ ਏਮਜ਼ ਦੇ ਬਾਹਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲੇ, ਜੋ ਇਲਾਜ ਦੀ ਉਮੀਦ ਵਿੱਚ ਦੂਰ-ਦੂਰ ਤੋਂ ਆਏ ਹਨ।” ਇਹ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ” ਇਲਾਜ ਦੀ ਉਮੀਦ ‘ਚ ਸੜਕਾਂ, ਫੁੱਟਪਾਥਾਂ ਅਤੇ ਸਬ-ਵੇਅ ‘ਤੇ ਸੌਣ ਲਈ ਮਜ਼ਬੂਰ ਹਨ, ਠੰਡੀ ਜ਼ਮੀਨ, ਭੁੱਖ ਅਤੇ ਬੇਅਰਾਮੀ ਦੇ ਬਾਵਜੂਦ ਉਮੀਦ ਦੀ ਲਾਟ ਨੂੰ ਬਲਦੀ ਰੱਖਦੇ ਹੋਏ। ਕੇਂਦਰ ਅਤੇ ਦਿੱਲੀ ਦੋਵੇਂ ਸਰਕਾਰਾਂ ਜਨਤਾ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ।”

ਦਿੱਲੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅੱਜ ਆਖਰੀ ਦਿਨ, ਜਾਣੋ ਹੁਣ ਤੱਕ ਕਿੰਨੇ ਉਮੀਦਵਾਰਾਂ ਨੇ ਭਰੇ ਕਾਗਜ਼

 

LEAVE A REPLY

Please enter your comment!
Please enter your name here