Realme 14 Pro ਸੀਰੀਜ਼ ਲਾਂਚ, ਜਾਣੋ ਇਸਦੇ ਫੀਚਰਜ਼ || Latest News

0
31

Realme 14 Pro ਸੀਰੀਜ਼ ਲਾਂਚ, ਜਾਣੋ ਇਸਦੇ ਫੀਚਰਜ਼

Realme 14 Pro ਸੀਰੀਜ਼ ਨੂੰ ਭਾਰਤ ‘ਚ ਲਾਂਚ ਕੀਤਾ ਗਿਆ ਹੈ। ਸੀਰੀਜ਼ ‘ਚ Realme 14 Pro ਤੇ Realme 14 Pro+ ਸਮਾਰਟਫੋਨਜ਼ ਲਾਂਚ ਕੀਤੇ ਗਏ ਹਨ। ਸੀਰੀਜ਼ ‘ਚ ਕਲਰ ਬਦਲਣ ਵਾਲਾ ਬੈਕ ਡਿਜ਼ਾਈਨ ਹੈ, ਜੋ ਇਸ ਨੂੰ ਖਾਸ ਬਣਾਉਂਦਾ ਹੈ। ਪਿਛਲੀ ਸੀਰੀਜ਼ ਦੀ ਤੁਲਨਾ ‘ਚ ਕੰਪਨੀ ਨੇ ਕੈਮਰਾ, ਬੈਟਰੀ ਤੇ ਪਰਫਾਰਮੈਂਸ ਦੇ ਲਿਹਾਜ਼ ਨਾਲ ਕਈ ਅਪਗ੍ਰੇਡ ਦਿੱਤੇ ਹਨ। ਆਓ ਦੋਵਾਂ ਫੋਨਾਂ ਦੇ ਸਪੈਸੀਫਿਕੇਸ਼ਨ ਤੇ ਕੀਮਤ ਬਾਰੇ ਜਾਣਦੇ ਹਾਂ।

Realme 14 Pro+ ਸੀਰੀਜ਼ ਕੀਮਤ ਤੇ ਸੇਲ

Realme 14 Pro ਦੇ 8GB 128GB ਸਟੋਰੇਜ ਵੇਰੀਐਂਟ ਦੀ ਕੀਮਤ 24,999 ਰੁਪਏ ਹੈ। ਇਸ ਦੇ ਨਾਲ ਹੀ Realme 14 Pro + ਦੇ 256GB ਵੇਰੀਐਂਟ ਦੀ ਸ਼ੁਰੂਆਤੀ ਕੀਮਤ 29,999 ਰੁਪਏ ਹੈ। Realme 14 Pro ਜੈਪੁਰ ਪਿੰਕ, ਪਰਲ ਵ੍ਹਾਈਟ ਤੇ Suede Grey ਕਲਰ ਵਿੱਚ ਆਉਂਦਾ ਹੈ। ਇਸ ਦੇ ਨਾਲ ਹੀ Realme 14 Pro+ ਨੂੰ ਪਰਲ ਵ੍ਹਾਈਟ, Suede Grey ਤੇ ਬੀਕਾਨੇਰ ਪਰਪਲ ਕਲਰ ਵਿੱਚ ਖਰੀਦਿਆ ਜਾ ਸਕਦਾ ਹੈ।

ਕਦੇ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਹੋ ਜਾਓਗੇ ਉਮਰ ਭਰ ਲਈ ਬੋਲੇਪਣ ਦਾ ਸ਼ਿਕਾਰ

ਕੰਪਨੀ ਬੈਂਕ ਆਫਰ ਰਾਹੀਂ Realme 14 Pro ‘ਤੇ 4,000 ਰੁਪਏ ਤੱਕ ਦਾ ਡਿਸਕਾਊਂਟ ਤੇ Realme 14 Pro ‘ਤੇ 2,000 ਰੁਪਏ ਦਾ ਬੈਂਕ ਡਿਸਕਾਊਂਟ ਦੇ ਰਹੀ ਹੈ। ਇਸ ਦੀ ਸੇਲ 23 ਜਨਵਰੀ ਨੂੰ ਦੁਪਹਿਰ 12 ਵਜੇ ਤੋਂ ਫਲਿੱਪਕਾਰਟ, ਰੀਅਲਮੀ ਵੈੱਬਸਾਈਟ ‘ਤੇ ਸ਼ੁਰੂ ਹੋਵੇਗੀ।

ਸਪੈਸੀਫਿਕੇਸ਼ਨ

Realme 14 Pro

ਡਿਸਪਲੇਅ- Realme 14 Pro ਵਿੱਚ 6.6-ਇੰਚ ਦੀ FHD AMOLED ਡਿਸਪਲੇਅ ਹੈ, ਜੋ 120Hz ਰਿਫ੍ਰੈਸ਼ ਰੇਟ ਤੇ 2392 X 1080 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। ਇਸ ‘ਚ 4500 nits ਦੀ ਪੀਕ ਬ੍ਰਾਈਟਨੈਸ ਹੈ। ਇਸ ਨੂੰ ਗੋਰਿਲਾ ਗਿਲਾਸ 7i ਦੀ ਸੁਰੱਖਿਆ ਮਿਲੀ ਹੈ।
ਪ੍ਰੋਸੈਸਰ- ਫੋਨ ‘ਚ MediaTek Dimensity 7300 ਚਿਪਸੈੱਟ ਹੈ, ਜੋ Mali G615 GPU ਨਾਲ ਜੋੜਿਆ ਗਿਆ ਹੈ।

ਸਟੋਰੇਜ- ਫੋਨ ਵੇਰੀਐਂਟ ‘ਚ ਆਉਂਦਾ ਹੈ। ਜੋ ਕਿ 8GB +128GB ਤੇ 8GB 256GB ਹੈ।

 

OS- ਇਸ ਵਿੱਚ Realme UI 6 ਅਧਾਰਿਤ Android 15 OS ਹੈ।

ਕੈਮਰਾ- ਇਸ ਵਿੱਚ 50MP Sony IMX882 ਪ੍ਰਾਇਮਰੀ ਕੈਮਰਾ ਹੈ।
Realme 14 Pro+

 

 

ਡਿਸਪਲੇਅ- ਇਸ ਫੋਨ ‘ਚ 6.83 ਇੰਚ ਦੀ FHD + AMOLED ਡਿਸਪਲੇਅ ਹੈ, ਜੋ 120Hz ਰਿਫਰੈਸ਼ ਰੇਟ ਤੇ 2800 X 1272 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ।

 

ਪ੍ਰੋਸੈਸਰ- ਫੋਨ ‘ਚ Qualcomm ਦਾ Snapdragon 7s Gen 3 ਪ੍ਰੋਸੈਸਰ ਦਿੱਤਾ ਗਿਆ ਹੈ। ਜਿਸ ਨੂੰ Adreno GPU ਨਾਲ ਜੋੜਿਆ ਗਿਆ ਹੈ।

ਸਟੋਰੇਜ- 8GB 128GB, 8GB 256GB ਤੇ 12GB 256GB।

ਕੈਮਰਾ- Realme 14 Pro+ ਵਿੱਚ ਸੈਲਫੀ ਲਈ 50MP Sony IMX8986 ਪ੍ਰਾਇਮਰੀ ਕੈਮਰਾ, 8MP ਅਲਟਰਾਵਾਈਡ ਤੇ 32MP ਕੈਮਰਾ ਹੈ।

ਬੈਟਰੀ ਤੇ ਚਾਰਜਿੰਗ- ਫੋਨ ਵਿੱਚ 80W ਚਾਰਜਿੰਗ ਸਪੋਰਟ ਨਾਲ 6,000 mAh ਦੀ ਬੈਟਰੀ ਹੈ।

ਬੈਟਰੀ- ਇਸ ਵਿੱਚ 45W ਫਾਸਟ ਚਾਰਜਿੰਗ ਸਪੋਰਟ ਨਾਲ 6,000 mAh ਦੀ ਬੈਟਰੀ ਹੈ।

 

LEAVE A REPLY

Please enter your comment!
Please enter your name here