CM ਆਤਿਸ਼ੀ ਨੇ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਦਾਖਲ ਕੀਤੀ ਨਾਮਜ਼ਦਗੀ
ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਉਹ ਦਿੱਲੀ ਦੀ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਪਿਛਲੀ ਵਾਰ ਵੀ ਉਹ ਇਸੇ ਸੀਟ ਤੋਂ ਜਿੱਤੇ ਸਨ। ਇਸ ਸੀਟ ‘ਤੇ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਮੇਸ਼ ਬਿਧੂੜੀ ਅਤੇ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨਾਲ ਹੈ।
ਨਾਮਜ਼ਦਗੀ ਭਰਨ ਤੋਂ ਬਾਅਦ ਦਿੱਤਾ ਵੱਡਾ ਬਿਆਨ
ਨਾਮਜ਼ਦਗੀ ਭਰਨ ਤੋਂ ਬਾਅਦ ਉਨ੍ਹਾਂ ਕਿਹਾ, “ਅੱਜ ਮਕਰ ਸੰਕ੍ਰਾਂਤੀ ਦੇ ਸ਼ੁਭ ਮੌਕੇ ‘ਤੇ ਮੈਂ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਫਾਰਮ ਭਰਿਆ ਹੈ। ਮੈਨੂੰ ਪੂਰੀ ਉਮੀਦ ਹੈ ਕਿ ਪਿਛਲੇ 5 ਸਾਲਾਂ ਵਿੱਚ ਜਿਸ ਤਰ੍ਹਾਂ ਕਾਲਕਾਜੀ ਦੇ ਲੋਕਾਂ ਤੋਂ ਮੈਨੂੰ ਪਿਆਰ ਮਿਲਿਆ ਹੈ। ਇਸੇ ਤਰ੍ਹਾਂ ਆਉਣ ਵਾਲੀਆਂ ਚੋਣਾਂ ਵਿੱਚ ਵੀ ਮੈਂ ਕਾਲਕਾ ਜੀ ਦੇ ਲੋਕਾਂ ਦਾ ਅਸ਼ੀਰਵਾਦ ਜ਼ਰੂਰ ਪ੍ਰਾਪਤ ਕਰਾਂਗੀ।”
ਬੀਤੇ ਕੱਲ੍ਹ ਦਾਖਿਲ ਨਹੀਂ ਕਰ ਸਕੇ ਨਾਮਜ਼ਦਗੀ ਪੱਤਰ
ਦੱਸ ਦਈਏ ਕਿ ਸੀਐਮ ਆਤਿਸ਼ੀ ਨੇ ਕੱਲ੍ਹ, ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ, ਪਰ ਉਹ ਸਮੇ ਸਿਰ ਡੀਐਮ ਦਫ਼ਤਰ ਨਹੀਂ ਪਹੁੰਚ ਸਕੀ, ਜਿਸ ਕਾਰਨ ਉਹ ਅੱਜ ਨਾਮਜ਼ਦਗੀ ਦਾਖ਼ਲ ਕਰਨ ਲਈ ਪਹੁੰਚੀ। ਨਾਮਜ਼ਦਗੀ ਦਾਖਲ ਕਰਨ ਲਈ ਉਮੀਦਵਾਰ ਨੂੰ ਦੁਪਹਿਰ 3 ਵਜੇ ਤੱਕ ਡੀਐਮ ਦਫ਼ਤਰ ਪਹੁੰਚਣਾ ਹੁੰਦਾ ਹੈ, ਪਰ ਆਤਿਸ਼ੀ ਸੋਮਵਾਰ ਨੂੰ ਰੋਡ ਸ਼ੋਅ ਕਾਰਨ ਦੇਰ ਨਾਲ ਪੁੱਜੇ।
15 ਜਨਵਰੀ ਨੂੰ ਹੋਣ ਵਾਲੀ UGC-NET ਪ੍ਰੀਖਿਆ ਮੁਲਤਵੀ, NTA ਨੇ ਜਾਰੀ ਕੀਤਾ ਨੋਟਿਸ