Delhi CM ਆਤਿਸ਼ੀ ਅੱਜ ਦਾਖ਼ਲ ਕਰਨਗੇ ਨਾਮਜ਼ਦਗੀ, ਪਹਿਲਾਂ ਇਸ ਮੰਦਿਰ ‘ਚ ਕਰਨਗੇ ਪੂਜਾ-ਅਰਚਨਾ
ਨਵੀ ਦਿੱਲੀ, 13 ਜਨਵਰੀ : ਦਿੱਲੀ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਗਲ ਵੱਜ ਚੁੱਕਾ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਇਕ ਰੈਲੀ ਵੀ ਕੀਤੀ ਜਾਵੇਗੀ। ਸੀਐਮ ਆਤਿਸ਼ੀ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰੇਗੀ।
ਕਾਲਕਾ ਮਾਂ ਦਾ ਲੈਣਗੇ ਆਸ਼ੀਰਵਾਦ
ਦਿੱਲੀ ਦੀ ਮੁੱਖ ਮੰਤਰੀ ਅਤੇ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਅੱਜ ਸਭ ਤੋਂ ਪਹਿਲਾਂ ਕਾਲਕਾ ਮੰਦਰ ਜਾ ਕੇ ਕਾਲਕਾ ਮਾਂ ਦਾ ਆਸ਼ੀਰਵਾਦ ਲੈਣਗੇ। ਅਤੇ ਫਿਰ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਣ ਤੋਂ ਬਾਅਦ ਨਾਮਜ਼ਦਗੀ ਲਈ ਡੀਐੱਮ ਦਫ਼ਤਰ ਪਹੁੰਚਣਗੇ।
ਡਾ. ਐੱਸ. ਜੈਸ਼ੰਕਰ ਜਾਣਗੇ ਅਮਰੀਕਾ; 20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕ ਸਮਾਗਮ ‘ਚ ਕਰਨਗੇ ਸ਼ਿਰਕਤ
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ‘ਤੇ ਜਾਅਲੀ ਵੋਟਿੰਗ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਆਤਿਸ਼ੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਧੋਖਾਧੜੀ ਕਰਕੇ ਚੋਣਾਂ ਜਿੱਤਣ ਦੀ ਆਦਤ ਪੈ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਵੀ ਇਸੇ ਤਰ੍ਹਾਂ ਦੀ ਧੋਖਾਧੜੀ ਕੀਤੀ ਹੈ। ਭਾਜਪਾ ਦਾ ਇਹ ਧੋਖਾ ਦਿੱਲੀ ਵਿੱਚ ਫੜਿਆ ਗਿਆ ਹੈ।