ਅੰਮ੍ਰਿਤਸਰ ’ਚ ਇਕ ਹੋਰ ਪੁਲਿਸ ਥਾਣੇ ਬਾਹਰ ਧ*ਮਾਕਾ! ਲੋਕਾਂ ਵਿੱਚ ਦਹਿਸ਼ਤ
ਪੰਜਾਬ ਦੇ ਅੰਮ੍ਰਿਤਸਰ ਤੋਂ ਇਕ ਤੋਂ ਬਾਅਦ ਇਕ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਬੀਤੀ ਰਾਤ ਅੰਮ੍ਰਿਤਸਰ ‘ਚ ਇਕ ਹੋਰ ਪੁਲਸ ਚੌਕੀ ਬਾਹਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਕ ਗੱਡੀ ਦਾ ਰੇਡੀਏਟਰ ਫਟਣ ਨਾਲ ਜ਼ਬਰਦਸਤ ਧਮਾਕਾ ਹੋਇਆ। ਇਸ ਕਾਰਨ ਇਲਾਕੇ ਦੇ ਲੋਕ ਸਹਿਮ ਗਏ।
ਕਾਰ ਦਾ ਰੇਡੀਏਟਰ ਫੱਟਣ ਕਾਰਨ ਹੋਇਆ ਧਮਾਕਾ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ ਕਰੀਬ 8 ਵਜੇ ਅੰਮ੍ਰਿਤਸਰ ਦੀ ਗੁਮਟਾਲਾ ਚੌਕੀ ਵਿਖੇ ਵਾਪਰੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੌਕੀ ਅੰਦਰ ਹਰ ਕੋਈ ਆਪਣਾ ਕੰਮ ਕਰ ਰਿਹਾ ਸੀ ਕਿ ਅਚਾਨਕ ਕਰੀਬ 8 ਵਜੇ ਘਟਨਾ ਸਥਾਨ ਤੋਂ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਸਾਰੇ ਬਾਹਰ ਆਏ ਤਾਂ ਦੇਖਿਆ ਕਿ ਜ਼ੈਨ ਐਸਟੀਲੋ ਕਾਰ ਵਿੱਚ ਧਮਾਕਾ ਹੋਇਆ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਕਾਰ ਦਾ ਰੇਡੀਏਟਰ ਫਟ ਗਿਆ ਸੀ। ਜਿਸ ਕਾਰਨ ਕਾਰ ਦੀ ਅਗਲੀ ਵਿੰਡਸ਼ੀਲਡ ਵੀ ਟੁੱਟ ਗਈ ਸੀ।ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ। ਦੱਸ ਦਈਏ ਕਿ ਇਸ ਪਹਿਲਾ ਦਸੰਬਰ ਮਹੀਨੇ ‘ਚ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ‘ਚ ਗ੍ਰੇਨੇਡ ਧਮਾਕਾ ਹੋਇਆ ਸੀ।