Tata Tiago ਦਾ ਪਹਿਲਾ ਟੀਜ਼ਰ ਹੋਇਆ ਜਾਰੀ
17 ਤੋਂ 25 ਦੇ ਵਿੱਚ ਦੇਸ਼ ‘ਚ ਭਾਰਤ ਮੋਬਿਲਿਟੀ ਦੇ ਤਹਿਤ Auto Expo 2025 ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਦੇਸ਼ ਤੇ ਦੁਨੀਆ ਦੇ ਕਈ ਵਾਹਨ ਨਿਰਮਾਤਾਵਾਂ ਵੱਲੋਂ ਨਵੇਂ ਮਾਡਲਾਂ ਦੇ ਨਾਲ ਹੀ ਮੌਜੂਦਾ ਕਾਰਾਂ ਦੇ ਨਵੇਂ ਵਰਜ਼ਨਾਂ ਨੂੰ ਲਾਂਚ ਕੀਤਾ ਜਾਵੇਗਾ। ਟਾਟਾ ਮੋਟਰਸ ਵੱਲੋਂ ਵੀ ਕਈ ਕਾਰਾਂ ਦੇ ਨਵੇਂ ਵਰਜ਼ਨ ਪੇਸ਼ ਤੇ ਲਾਂਚ ਕੀਤੇ ਜਾਣਗੇ। ਟਾਟਾ ਮੋਟਰਸ ਵੱਲੋਂ ਵੀ ਕਈ Cars and SUVs ਨੂੰ ਲਿਆਂਦਾ ਜਾ ਸਕਦਾ ਹੈ। 2025 Tata Tiago ਦਾ ਵੀ ਪਹਿਲਾ ਟੀਜ਼ਰ ਸੋਸ਼ਲ ਮੀਡੀਆ ‘ਤੇ ਜਾਰੀ ਕਰ ਦਿੱਤਾ ਗਿਆ ਹੈ।
2025 Tata Tiago ਦਾ ਟੀਜ਼ਰ ਜਾਰੀ
ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਦਾ ਰਜਿਸਟਰਾਰ ਮੁਅੱਤਲ || Punjab News
ਟਾਟਾ ਵੱਲੋਂ ਆਫਰ ਕੀਤੇ ਜਾਣ ਵਾਲੀ ਸਭ ਤੋਂ ਸਸਤੀ ਹੈਚਬੈਕ ਕਾਰ Tata Tiago ਦੇ 2025 ਵਰਜ਼ਨ ਦਾ ਪਹਿਲਾ ਟੀਜ਼ਰ ਸੋਸ਼ਲ ਮੀਡੀਆ ‘ਤੇ ਜਾਰੀ ਕਰ ਦਿੱਤਾ ਗਿਆ ਹੈ। ਕੰਪਨੀ ਵੱਲੋਂ ਇਸ ਕਾਰ ‘ਚ ਕੁਝ ਕਾਸਮੈਟਿਕ ਬਦਲਾਅ ਕੀਤੇ ਜਾ ਸਕਦਾ ਹਨ।
ਟੀਜ਼ਰ ਤੋਂ ਮਿਲੀ ਇਹ ਜਾਣਕਾਰੀ
ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਗਏ ਟੀਜ਼ਰ ਦੇ ਮੁਤਾਬਕ ਕੰਪਨੀ ਆਪਣੀ ਇਕ ਹੈਚਬੈਕ ਕਾਰ ਨੂੰ ਨਵੀਂ ਤਕਨੀਕ, ਨਵੇਂ ਡਿਜ਼ਾਇਨ ਤੇ ਨਵੇਂ ਰੰਗਾਂ ਨਾਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸਦੇ ਬਾਅਦ ਇਹ ਜਾਣਕਾਰੀ ਮਿਲ ਰਹੀ ਹੈ ਕਿ 2025 Tata Tiago ‘ਚ ਕਿਸੇ ਤਰ੍ਹਾਂ ਦਾ ਮਕੈਨੀਕਲ ਬਦਲਾਅ ਨਹੀਂ ਕੀਤਾ ਜਾਵੇਗਾ।
ਮਿਲ ਸਕਦੇ ਹਨ ਇਹ ਫੀਚਰਜ਼
ਜਾਣਕਾਰੀ ਮੁਤਾਬਕ ਗੱਡੀ ‘ਚ ਕੁਝ ਫੀਚਰਜ਼ ਨੂੰ ਜੋੜਿਆ ਜਾਵੇਗਾ। ਜਿਸ ‘ਚੋਂ ਕੁਝ ਕੁ ਜਾਣਕਾਰੀ ਕੰਪਨੀ ਵੱਲੋਂ ਜਾਰੀ ਕੀਤੇ ਗਏ ਪਹਿਲੇ ਟੀਜ਼ਰ ਤੋਂ ਮਿਲ ਰਹੀ ਹੈ। ਇਸ ‘ਚ ਸ਼ਾਰਕ ਫਿਨ ਐਨਟੀਨਾ, ਨਵੇਂ ਡਿਜ਼ਾਇਨ ਵਾਲੇ ਅਲਾਏ ਵੀਲ੍ਹਸ ਨੂੰ ਦੇਖਿਆ ਜਾ ਸਕਦਾ ਹੈ। ਇਸਦੇ ਇਲਾਵਾ ਗੱਡੀ ਦੇ ਡਿਜ਼ਾਇਨ ‘ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਕਾਫੀ ਘੱਟ ਲਗ ਰਹੀ ਹੈ।
ਕਦੋਂ ਹੋਵੇਗੀ ਲਾਂਚ
ਕੰਪਨੀ ਵੱਲੋਂ ਜਨਵਰੀ ਦੇ ਸ਼ੁਰੂ ‘ਚ ਹੀ ਇਸ ਗੱਡੀ ਦਾ ਪਹਿਲਾ ਟੀਜ਼ਰ ਸੋਸ਼ਲ ਮੀਡੀਆ ‘ਤੇ ਜਾਰੀ ਕੀਤਾ ਗਿਆ ਹੈ। ਇਸਦੇ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਇਸੇ 17 ਤੋਂ 22 ਜਨਵਰੀ 2025 ‘ਚ ਹੋਣ ਵਾਲੇ Bharat Mobility 2025 ਦੋ Auto Expo 2025 ‘ਚ ਪੇਸ਼ ਕੀਤਾ ਜਾਏ।
ਕਿੰਨੀ ਹੋਵੇਗੀ ਕੀਮਤ
ਪੇਸ਼ ਕਰਨ ਦੇ ਕੁਝ ਸਮੇਂ ਬਾਅਦ ਜਦੋਂ ਇਸ ਨੂੰ ਲਾਂਚ ਕੀਤਾ ਜਾਵੇਗਾ ਤਾਂ ਇਸਦੀ ਕੀਮਤ ਦੀ ਸਹੀ ਜਾਣਕਾਰੀ ਉਦੋਂ ਮਿਲ ਜਾਵੇਗੀ। ਪਰ ਸੰਭਾਵਨਾ ਹੈ ਕਿ ਕੰਪਨੀ ਇਸਦੀ ਕੀਮਤਾਂ ‘ਚ ਮਾਮੂਲੀ ਵਾਧਾ ਕਰੇਗੀ। ਫਿਲਹਾਲ ਇਸ ਹੈਚਬੈਕ ਕਾਰ ਦੇ ICE ਵੇਰੀਐਂਟ ਦੀ ਐਕਸ ਸ਼ੋਅਰੂਮ ਕੀਮਤ 4.99 ਲੱਖ ਰੁਪਏ ਤੋਂ ਸ਼ੁਰੂ ਹੈ ਤੇ ਇਸਦੇ EV ਵਰਜ਼ਨ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 7.99 ਲੱਖ ਰੁਪਏ ਹੈ।