ਬਜ਼ੁਰਗ ਜੋੜੇ ਦੇ ਕਤ.ਲ ਮਾਮਲੇ ‘ਚ ਪੁਲਿਸ ਨੇ ਦੋਸ਼ੀ ਨੂੰ ਕੀਤਾ ਕਾਬੂ
ਲਗਭਗ 24 ਘੰਟੇ ਪਹਿਲਾਂ ਜ਼ਿਲ੍ਹੇ ਦੇ ਪਿੰਡ ਬਦਿਆਲਾ ਵਿਚ ਦੇਰ ਰਾਤ ਇਕ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਹੀ ਇਸ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਸੀ, ਜਿਸ ਵਿਚ ਕਾਤਲ ਕੋਈ ਹੋਰ ਨਹੀਂ ਸਗੋਂ ਮ੍ਰਿਤਕ ਕਿਆਸ ਸਿੰਘ (66) ਦਾ ਭਰਾ ਵਿਕਰਮ ਸਿੰਘ ਨਿਕਲਿਆ, ਜਿਸ ਨੇ ਆਪਣੇ ਭਰਾ ਅਤੇ ਭਰਜਾਈ ਦਾ ਕਤਲ ਕੀਤਾ। ਜ਼ਮੀਨੀ ਵਿਵਾਦ ਦੇ ਚੱਲਦੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ
ਐਸਐਸਪੀ ਅਮਨੀਤ ਕੌਂਡਲ ਵੱਲੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪਿੰਡ ਬਦਿਆਲਾ ਵਿਚ ਇਕ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਵਿਕਰਮ ਸਿੰਘ ਵੱਲੋਂ ਹੀ ਆਪਣੇ ਭਰਾ ਅਤੇ ਭਾਬੀ ਦਾ ਕਤਲ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਹੁਣ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੁਣ ਇਸਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਕੁਝ ਹੋਰ ਜਰੂਰੀ ਡਾਕੂਮੈਂਟ ਇਸ ਤੋਂ ਹਜੇ ਤੱਕ ਅਸੀਂ ਹਾਸਿਲ ਕਰਨੇ ਹਨ।
ਸ਼ੰਭੂ ਬਾਰਡਰ ‘ਤੇ ਸਲਫਾਸ ਨਿਗਲਣ ਵਾਲੇ ਕਿਸਾਨ ਨੇ ਤੋੜਿਆ ਦਮ
ਉਨ੍ਹਾਂ ਨੇ ਦੱਸਿਆ ਕਿ ਘਟਨਾ ਸਮੇਂ ਕਾਤਲ ਵਿਕਰਮ ਸਿੰਘ ਆਪਣੇ ਵੱਡੇ ਭਰਾ ਕਿਆਸ ਸਿੰਘ ਦੇ ਘਰ ਗਿਆ, ਜਦੋਂ ਉਸਦਾ ਭਰਾ ਦੁੱਧ ਲੈਣ ਗਿਆ ਹੋਇਆ ਸੀ। ਉਸਨੇ ਇਸ ਦੌਰਾਨ ਆਪਣੀ ਭਾਬੀ ਅਮਰਜੀਤ ਕੌਰ (62) ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਉਹ ਲੁਕ ਕੇ ਬੈਠ ਗਿਆ। ਜਿਵੇਂ ਹੀ ਉਸਦਾ ਭਰਾ ਦੁੱਧ ਲੈ ਕੇ ਵਾਪਸ ਆਇਆ, ਵਿਕਰਮ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸਦਾ ਵੀ ਕਤਲ ਕਰ ਦਿੱਤਾ। ਸੱਚਾਈ ਨੂੰ ਲੁਕਾਉਣ ਲਈ ਉਸਨੇ ਆਪਣੇ ਹੱਥਿਆਰ ਸੀਵਰੇਜ ਵਿਚ ਸੁੱਟ ਦਿੱਤੇ ਅਤੇ ਆਪਣੇ ਕੱਪੜੇ ਬਦਲ ਲਏ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।