ਲੁਧਿਆਣਾ ‘ਚ ਪੋਸਟ ਆਫਿਸ ਮੁਲਾਜ਼ਮ ਦੀ ਮੌ/ਤ, ਡਿਊਟੀ ‘ਤੇ ਜਾਂਦੇ ਸਮੇਂ ਬੱਸ ਨੇ ਮਾਰੀ ਟੱਕਰ
ਲੁਧਿਆਣਾ: ਲੁਧਿਆਣਾ ਡਾਕਖਾਨੇ ਵਿੱਚ ਕੰਮ ਕਰਦੇ ਇਕ ਵਿਅਕਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਰੋਡ ‘ਤੇ ਇਕ ਤੇਜ਼ ਰਫਤਾਰ ਮਿੰਨੀ ਬੱਸ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦਾ ਨਾਮ ਜਸਦੇਵ ਸਿੰਘ ਹੈ। ਹਾਦਸੇ ਤੋਂ ਬਾਅਦ ਬੱਸ ਚਾਲਕ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਮੁਲਜ਼ਮ ਮੌਕੇ ’ਤੇ ਬੱਸ ਛੱਡ ਕੇ ਫਰਾਰ
ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਦੇਵ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਹ ਐਕਟਿਵਾ ‘ਤੇ ਆਪਣੇ ਪਿਤਾ ਨਾਲ ਪਿੰਡ ਸੁਨੀਤ ਸਥਿਤ ਜੇ.ਆਰ.ਐੱਸ.ਐੱਸ ਡਾਕਖਾਨੇ ‘ਤੇ ਡਿਊਟੀ ਲਈ ਜਾ ਰਿਹਾ ਸੀ। ਉਹ ਆਪਣੇ ਪਿਤਾ ਦੇ ਪਿੱਛੇ ਬਾਈਕ ‘ਤੇ ਆ ਰਿਹਾ ਸੀ। ਜਿਵੇਂ ਹੀ ਉਹ ਚੰਡੀਗੜ੍ਹ ਰੋਡ ’ਤੇ ਗਰੇਵਾਲ ਪੰਪ ਤੋਂ ਥੋੜ੍ਹਾ ਅੱਗੇ ਪੁੱਜੇ ਤਾਂ ਪਿੱਛੇ ਤੋਂ ਇੱਕ ਲਾਲ ਰੰਗ ਦੀ ਮਿੰਨੀ ਬੱਸ ਆ ਗਈ। ਬੱਸ ਡਰਾਈਵਰ ਨੇ ਲਾਪਰਵਾਹੀ ਨਾਲ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੁਲਜ਼ਮ ਮੌਕੇ ’ਤੇ ਬੱਸ ਛੱਡ ਕੇ ਫਰਾਰ ਹੋ ਗਏ।ਪੁਲੀਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਚੰਡੀਗੜ੍ਹ ਸਮੇਤ ਪੰਜਾਬ ਦੇ 11 ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ, ਇਸ ਦਿਨ ਪਵੇਗਾ ਮੀਂਹ