ਪੀ ਸੀ ਐਮ ਐਸ ਡਾਕਟਰਾਂ ਦੀ ਹੜਤਾਲ ਸੰਬੰਧੀ ਵਿੱਤ ਮੰਤਰੀ ਵਲੋਂ ਸੱਦੀ ਗਈ ਮੀਟਿੰਗ, ਐਸੋਸੀਏਸ਼ਨ 20 ਜਨਵਰੀ ਨੂੰ ਹੜਤਾਲ ‘ਤੇ ਕਾਇਮ
ਅੱਜ ਇਸ ਮੀਟਿੰਗ ਵਿੱਚ ਖਜ਼ਾਨਾ ਮੰਤਰੀ ਸ਼੍ਰੀ ਹਰਪਾਲ ਚੀਮਾ, ਸਿਹਤ ਮੰਤਰੀ ਸ਼੍ਰੀ ਬਲਬੀਰ ਸਿੰਘ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ਼੍ਰੀ ਕੁਮਾਰ ਰਾਹੁਲ, ਪ੍ਰਮੁੱਖ ਸਕੱਤਰ ਵਿੱਤ ਸ਼੍ਰੀ ਅਜੋਏ ਕੁਮਾਰ ਸਿਨਹਾ, ਡਾਇਰੈਕਟਰ ਸਿਹਤ ਵਿਭਾਗ ਡਾ.ਹਿਤਿੰਦਰ ਕੌਰ ਨੇ ਪੀ ਸੀ ਐਮ ਐਸ ਡਾਕਟਰਾਂ ਪੰਜ ਮੈਂਬਰੀ ਵਫ਼ਦ ਨਾਲ ਮੁਲਾਕਾਤ ਕੀਤੀ।
ਮੁੱਖ ਤੌਰ ‘ਤੇ ਰੁਕੇ ਹੋਏ ਕੈਰੀਅਰ ਪ੍ਰੋਗਰਸ਼ਨ ਸਕੀਮ ਕਾਰਣ ਹੋ ਰਹੀ ਮੈਡੀਕਲ ਅਫਸਰਾਂ ਦੀ ਘਾਟ ਅਤੇ ਅਸੁਰੱਖਿਅਤ ਕੰਮਕਾਜੀ ਮਾਹੌਲ, ਰਾਜ ਦੀ ਸਿਹਤ ਸੰਭਾਲ ਪ੍ਰਣਾਲੀ ‘ਤੇ ਵੱਧ ਰਹੇ ਡਾਕਟਰਾਂ ਦੀ ਨੌਕਰੀ ਛੱਡ ਜਾਣ ਦੀ ਦਰ ਨਾਲ ਆਉਣ ਵਾਲੇ ਸੰਕਟ ਬਾਰੇ ਪੀ.ਸੀ.ਐੱਮ.ਐੱਸ.ਏ. ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਨੂੰ ਸਰਕਾਰ ਦੁਆਰਾ ਪੂਰੀ ਤਰ੍ਹਾਂ ਸਵੀਕਾਰ ਕੀਤਾ ਗਿਆ।
ਸਾਬਕਾ DSP ਗੁਰਸ਼ੇਰ ਸਿੰਘ ਸੰਧੂ ਨੂੰ ਵੱਡਾ ਝਟਕਾ, ਹਾਈਕੋਰਟ ਨੇ ਪਟੀਸ਼ਨ ਕੀਤੀ ਰੱਦ || Latest News
ਪੀਸੀਐਮਐਸਏ ਨੂੰ ਜਾਣੂ ਕਰਵਾਇਆ ਗਿਆ ਕਿ ਤਨਖਾਹਾਂ ਦੇ ਸਬੰਧ ਵਿੱਚ ਇੱਕ ਸਮੁੱਚਾ ਫਰੇਮਵਰਕ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸੇ ਹਫ਼ਤੇ 10 ਜਨਵਰੀ (ਸ਼ੁੱਕਰਵਾਰ) ਨੂੰ ਵਿੱਤ ਵਿਭਾਗ ਨਾਲ ਇੱਕ ਹੋਰ ਮੀਟਿੰਗ ਕਰ ਇਸ ਦੀ ਫਾਈਨਲ ਰੂਪ-ਰੇਖਾ ਡਾਕਟਰਾਂ ਦੀ ਐਸੋਸੀਏਸ਼ਨ ਨਾਲ ਸਾਂਝੀ ਕੀਤੀ ਜਾਵੇਗੀ।
ਪੀਸੀਐਮਐਸਏ ਨੇ ਸਪੱਸ਼ਟ ਤੌਰ ‘ਤੇ ਆਪਣੇ ਸਟੈਂਡ ਨੂੰ ਦੁਹਰਾਇਆ ਹੈ ਕਿ ਕਾਡਰ 01/07/2021 ਤੋਂ ਪਹਿਲਾਂ ਲਾਗੂ ਹੁੰਦੇ ਆ ਰਹੇ ਰੂਪ ਵਿੱਚ ਹੀ DACP ਦੀ ਸਕੀਮ ਦੀ ਮੰਗ ਕਰਦਾ ਹੈ ਅਤੇ ਇਸ ਤੋਂ ਘੱਟ ਕੁੱਝ ਵੀ ਓਹਨਾਂ ਨੂੰ ਪ੍ਰਵਾਨ ਨਹੀਂ। ਓਹ ਉਸੇ ਰੂਪ ਵਿਚ ਕੈਰੀਅਰ ਪ੍ਰੋਗਰੇਸ਼ਨ ਦੀ ਸਕੀਮ ਚਾਹੁੰਦੇ ਹਨ, ਜਿਸਦਾ ਕਿ ਸਰਕਾਰ ਦੁਆਰਾ 14 ਸਤੰਬਰ ਨੂੰ ਲਿਖਤੀ ਰੂਪ ਵਿੱਚ ਅਤੇ ਪ੍ਰੈਸ ਸਾਹਮਣੇ ਆ ਕੇ ਅਧਿਕਾਰਤ ਤੌਰ ਤੇ ਲੋਕਾਂ ਵਿੱਚ ਵਾਅਦਾ ਕੀਤਾ ਗਿਆ ਸੀ।
10 ਜਨਵਰੀ ਨੂੰ ਵਿੱਤ ਵਿਭਾਗ ਵੱਲੋਂ ਜੋਂ ਵੀ ਮਸੌਦਾ ਸਾਹਮਣੇ ਆਵੇਗਾ, ਉਸ ਨੂੰ ਸਾਰੇ ਪੰਜਾਬ ਦੀਆਂ ਜਿਲ੍ਹਾ ਇਕਾਈਆਂ ਨਾਲ ਰੂਪ-ਰੇਖਾ ਕਾਡਰ ਨਾਲ ਸਾਂਝੀ ਕੀਤੀ ਜਾਵੇਗੀ ਅਤੇ ਉਸ ਅਨੁਸਾਰ ਲੋੜ ਪੈਣ ‘ਤੇ 12 ਜਨਵਰੀ ਨੂੰ ਮੋਗਾ ਵਿਖੇ ਜਨਰਲ ਬਾਡੀ ਮੀਟਿੰਗ ਕਰ ਢੁਕਵੀਂ ਕਾਰਵਾਈ ਦੀ ਯੋਜਨਾ ਦਾ ਐਲਾਨ ਕੀਤਾ ਜਾਵੇਗਾ।