Redmi14C 5G ਅੱਜ ਭਾਰਤ ‘ਚ ਹੋਵੇਗਾ ਲਾਂਚ; ਜਾਣੋ ਕੀ ਹੈ ਖਾਸੀਅਤ || Latest News

0
37

Redmi14C 5G ਅੱਜ ਭਾਰਤ ‘ਚ ਹੋਵੇਗਾ ਲਾਂਚ; ਜਾਣੋ ਕੀ ਹੈ ਖਾਸੀਅਤ

ਚੀਨ ਦੀ ਪ੍ਰਮੁੱਖ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਦਾ ਸਬ-ਬ੍ਰਾਂਡ Redmi ਜਲਦ ਹੀ ਭਾਰਤ ‘ਚ ਆਪਣਾ ਨਵਾਂ ਐਂਟਰੀ-ਲੈਵਲ 5G ਸਮਾਰਟਫੋਨ Redmi 14C ਲਾਂਚ ਕਰਨ ਜਾ ਰਿਹਾ ਹੈ। ਇਹ ਸਮਾਰਟਫੋਨ 6 ਜਨਵਰੀ, 2025 ਨੂੰ ਲਾਂਚ ਹੋਣ ਜਾ ਰਿਹਾ ਹੈ, ਜੋ ਕਿ ਪਹਿਲਾਂ ਲਾਂਚ ਕੀਤੇ ਗਏ Redmi 13C ਦਾ ਅਪਗ੍ਰੇਡ ਵਰਜ਼ਨ ਹੋਵੇਗਾ।

ਕੰਪਨੀ ਮੁਤਾਬਕ Redmi 14C ‘ਚ ਕਈ ਨਵੇਂ ਫੀਚਰ ਤੇ ਬਿਹਤਰ ਡਿਜ਼ਾਈਨ ਹੋਵੇਗਾ। ਇਸ ਦੀ ਲਾਂਚ ਬਾਰੇ ਪਹਿਲਾਂ ਹੀ ਕਈ ਜਾਣਕਾਰੀਆਂ ਐਮਾਜ਼ੋਨ ਤੇ ਕੰਪਨੀ ਦੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸਾਂਝੀ ਕੀਤੀ ਜਾ ਚੁੱਕੀ ਹੈ।

Redmi 14C ਦੇ ਫੀਚਰਜ਼

ਡਿਜ਼ਾਈਨ ਤੇ ਡਿਸਪਲੇਅ : Redmi 14C ਨੂੰ ਨਵਾਂ ਆਕਰਸ਼ਕ ਤੇ ਆਧੁਨਿਕ ਡਿਜ਼ਾਈਨ ਮਿਲੇਗਾ। ਇਸ ਦਾ ਰਿਅਰ ਪੈਨਲ ਸਰਕੂਲਰ ਕੈਮਰਾ ਆਈਲੈਂਡ ਨਾਲ ਲੈਸ ਹੋਵੇਗਾ, ਜਿਸ ‘ਚ ਡਊਲ ਕੈਮਰਾ ਸੈੱਟਅਪ ਹੋਵੇਗਾ।

ਫੋਨ ਨੂੰ ਤਿੰਨ ਰੰਗਾਂ ‘ਚ ਕੀਤਾ ਜਾਵੇਗਾ ਲਾਂਚ ਸਟਾਰਲਾਈਟ ਬਲੂ, ਸਟਾਰਡਸਟ ਪਰਪਲ ਤੇ ਸਟਾਰਗੇਜ਼ ਬਲੈਕ। ਡਿਸਪਲੇਅ ‘ਚ 6.88-ਇੰਚ ਦੀ ਵੱਡੀ ਸਕ੍ਰੀਨ ਹੋਵੇਗੀ, ਜੋ 120Hz ਰਿਫਰੈਸ਼ ਰੇਟ ਦੇ ਨਾਲ ਆਵੇਗੀ। ਇਸ ਡਿਸਪਲੇਅ ਨੂੰ TUV ਲੋ ਬਲੂ ਲਾਈਟ, TUV ਫਲਿੱਕਰ-ਫ੍ਰੀ ਅਤੇ TUV ਸਰਕੇਡੀਅਨ ਸਰਟੀਫਿਕੇਟ ਵੀ ਮਿਲੇਗਾ, ਜੋ ਇਸਨੂੰ ਆਈ-ਫ੍ਰੈਂਡਲੀ ਬਣਾਉਂਦਾ ਹੈ।

ਪ੍ਰੋਸੈਸਰ ਤੇ ਬੈਟਰੀ: Redmi 14C ‘ਚ Snapdragon 4 Gen 2 ਪ੍ਰੋਸੈਸਰ ਹੋਵੇਗਾ, ਜੋ ਕਿ 4nm ਤਕਨੀਕ ‘ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਫੋਨ ‘ਚ 5160mAh ਦੀ ਬੈਟਰੀ ਹੋਵੇਗੀ ਤੇ ਇਸ ‘ਚ 18W ਚਾਰਜਿੰਗ ਸਪੋਰਟ ਮਿਲੇਗੀ। ਫ਼ੋਨ ਬਾਕਸ ‘ਚ 33W ਚਾਰਜਰ ਵੀ ਉਪਲਬਧ ਹੋਵੇਗਾ।

ਅੱਜ ਅਸਤੀਫ਼ਾ ਦੇ ਸਕਦੇ ਹਨ ਕੈਨੇਡਾ ਦੇ PM ਜਸਟਿਨ ਟਰੂਡੋ! || Latest News

ਕੈਮਰਾ: ਫੋਟੋਗ੍ਰਾਫੀ ਲਈ Redmi 14C ‘ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੋਵੇਗਾ। ਇਸ ਤੋਂ ਇਲਾਵਾ ਡੂਅਲ-ਕੈਮਰਾ ਸੈੱਟਅੱਪ ਦੇ ਨਾਲ ਕੁਝ AI ਕੈਮਰਾ ਫੀਚਰਜ਼ ਵੀ ਦਿੱਤੇ ਜਾਣਗੇ, ਜਿਸ ਦੀ ਪੂਰੀ ਜਾਣਕਾਰੀ ਲਾਂਚ ਦੇ ਸਮੇਂ ਦਿੱਤੀ ਜਾਵੇਗੀ।

ਕੀਮਤ ਦਾ ਅਨੁਮਾਨ

 

ਟਿਪਸਟਰ ਅਭਿਸ਼ੇਕ ਯਾਦਵ ਨੇ ਖੁਲਾਸਾ ਕੀਤਾ ਹੈ ਕਿ Redmi 14C (4GB RAM ਅਤੇ 128GB ਸਟੋਰੇਜ) ਦੇ ਬੇਸ ਵੇਰੀਐਂਟ ਦੀ ਕੀਮਤ ਲਗਪਗ 13,999 ਰੁਪਏ ਹੋ ਸਕਦੀ ਹੈ। ਹਾਲਾਂਕਿ, ਸਪੈਸ਼ਲ ਲਾਂਚ ਆਫਰ ਤਹਿਤ ਇਹ ਕੀਮਤ 10,999 ਰੁਪਏ ਤੋਂ 11,999 ਰੁਪਏ ਦੇ ਵਿਚਕਾਰ ਹੋ ਸਕਦੀ ਹੈ, ਜੋ ਇਸਨੂੰ ਬਜਟ ਹਿੱਸੇ ‘ਚ ਆਕਰਸ਼ਕ ਵਿਕਲਪ ਬਣਾਉਂਦੀ ਹੈ।

LEAVE A REPLY

Please enter your comment!
Please enter your name here